ਗੌਰਵ ਕੁਮਾਰ ਸਲੂਜਾ ਲੁਧਿਆਣਾ

ਲੁਧਿਆਣਾ ਮਹਾਨਗਰ ਦੇ ਸਲੇਮ ਟਾਬਰੀ ਇਲਾਕੇ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਲੇਮ ਟਾਬਰੀ ਇਲਾਕੇ ਦੀ ਬਣੀ ਸਰਵਿਸ ਲਾਈਨ ਤੇ ਇਕ ਕਬਾੜ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਜਿਸ ਤੋਂ ਬਾਅਦ ਆਸ ਪਾਸ ਦੇ ਇਲਾਕਾ ਨਿਵਾਸੀਆਂ ਵਿਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਆਸਪਾਸ ਦੇ ਇਲਾਕਾ ਨਿਵਾਸੀਆਂ ਵੱਲੋਂ ਆਪਣੇ ਘਰਾਂ ਵਿੱਚੋਂ ਸਾਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਮੌਕੇ 'ਤੇ ਪਹੁੰਚੀ ਪੁਲਿਸ ਤੇ ਆਸ ਪਾਸ ਦੇ ਇਲਾਕਾ ਨਿਵਾਸੀਆਂ ਵੱਲੋਂ ਇਹਦੀ ਸੂਚਨਾ ਫਾਇਰ ਬਿ੍ਗੇਡ ਟੀਮ ਨੂੰ ਦਿੱਤੀ ਤੋਂ ਕੁਝ ਹੀ ਮਿੰਟਾਂ ਵਿੱਚ ਮੌਕੇ ਤੇ ਪਹੁੰਚੀ ਫਾਇਰ ਬਿ੍ਗੇਡ ਟੀਮ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ ਤੇ ਗੱਲਬਾਤ ਕਰਦਿਆਂ ਸਰੋਜ ਨਾਮ ਦੀ ਅੌਰਤ ਨੇ ਦੱਸਿਆ ਕਿ ਉਹ ਇਸ ਦੁਕਾਨ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਉਹ ਅੱਜ ਸਵੇਰੇ ਆਪਣੀਆਂ ਦੋ ਸਾਥਣਾਂ ਨਾਲ ਅੰਦਰ ਕੰਮ ਕਰ ਰਹੀ ਸੀ ਕਿ ਕਰੀਬ ਦੁਪਹਿਰ ਸਮਾ 12:30 ਤੇ ਇਕਦਮ ਬਿਜਲੀ ਦੀ ਤਾਰ ਸਪਾਰਕਿੰਗ ਹੋਈ ਤੇ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਮੌਕੇ ਤੇ ਸਮੇਂ ਸਮੇਂ ਸਿਰ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਟੀਮਾਂ ਅਤੇ 16 ਪਾਣੀ ਦੀਆਂ ਗੱਡੀਆਂ ਨੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।

ਵੱਡਾ ਹਾਦਸਾ ਵਾਪਰਨ ਤੋਂ ਟਲਿਆ ਕਬਾੜ ਦੀ ਦੁਕਾਨ ਦੇ ਨਾਲ ਹੀ ਗੁਆਂਢ ਦੇ ਵਿਚ ਇਕ ਨਾਮੀ ਹਲਵਾਈ ਦਾ ਗੋਦਾਮ ਸੀ ਜਿਥੇ ਉਨ੍ਹਾਂ ਵੱਲੋਂ ਮਠਿਆਈਆਂ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਸੀ। ਅੱਗ ਲੱਗਣ ਤੋਂ ਬਾਅਦ ਮੌਕੇ ਤੇ ਅੰਦਰ ਕੰਮ ਕਰਦੇ ਕਾਮੇ ਤਾਂ ਬਾਹਰ ਨਿਕਲ ਆਏ ਤੇ ਜਿਸ ਤੋਂ ਬਾਅਦ ਆਸ ਪਾਸ ਦੇ ਇਲਾਕਾ ਨਿਵਾਸੀਆਂ ਅਤੇ ਹਲਵਾਈ ਵੱਲੋਂ ਮੌਕੇ ਤੇ ਆ ਕੇ ਆਪਣੇ ਗੁਦਾਮ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਸਿਲੰਡਰ ਬਾਹਰ ਕਢਵਾਏ ਅਤੇ ਗੱਡੀਆਂ ਵਿੱਚ ਪਾ ਕੀ ਕਿਸੇ ਖੁੱਲ੍ਹੀ ਜਗ੍ਹਾ ਤੇ ਲੈ ਗਏ ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰਾਣ ਤੋ ਟੱਲ ਗਿਆ।