ਗੁਰਪ੍ਰਰੀਤ ਸਿੰਘ ਖੱਟੜਾ, ਪਾਇਲ : ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸਵਰਨਜੀਤ ਕੌਰ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਲੁਧਿਆਣਾ ਵਿਖੇ ਸਾਇੰਸ ਮੇਲਾ ਕਰਵਾਇਆ ਗਿਆ। ਮੇਲੇ 'ਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਕਿਰਿਆਵਾਂ ਦਾ ਪ੍ਰਦਰਸ਼ਨ ਕੀਤਾ। ਸਵਰਨਜੀਤ ਕੌਰ ਉਚੇਚੇ ਤੌਰ 'ਤੇ ਮੇਲੇ 'ਚ ਸ਼ਾਮਲ ਹੋ ਕੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਕਿਰਿਆਵਾਂ ਨੂੰ ਚੈੱਕ ਕੀਤਾ। ਸਕੂਲ ਪਿ੍ਰੰਸੀਪਲ ਜਗਦੇਵ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਸੁਬੋਧ ਕੁਮਾਰ, ਡੀਐੱਮ ਜਸਵੀਰ ਸਿੰਘ, ਨਗਰ ਘਲੋਟੀ ਦੇ ਸਰਪੰਚ ਗੁਰਵਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰ, ਐੱਸਐੱਮਸੀ ਚੇਅਰਮੈਨ ਤੇ ਮੈਂਬਰ, ਸੇਵਾ ਮੁਕਤ ਮੁੱਖ ਅਧਿਆਪਕ ਗੁਰਪ੍ਰਰੀਤ ਸਿੰਘ ਗਿੱਲ, ਬੀਐੱਮ ਸਾਇੰਸ ਸੁਖਜਿੰਦਰ ਸਿੰਘ ਸਮੂਹ ਅਧਿਆਪਕ, ਵਿਦਿਆਰਥੀ ਤੇ ਮਾਤਾ ਪਿਤਾ ਹਾਜ਼ਰ ਸਨ।