ਪੱਤਰ ਪ੍ਰਰੇਰਕ, ਖੰਨਾ : ਗਰੀਨ ਗਰੋਵ ਪਬਲਿਕ ਸਕੂਲ ਮੋਹਣਪੁਰ ਵਿਖੇ ਭਾਰਤ ਦੇ ਪ੍ਰਸਿੱਧ ਵਿਗਿਆਨੀ ਡਾ. ਏਪੀਜੇ ਅਬਦੁੱਲ ਕਲਾਮ ਦਾ ਜਨਮ ਦਿਨ ਵਿਗਿਆਨ ਦਿਵਸ ਦੇ ਰੂਪ ਵਜੋਂ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਧਾਨ ਜੇਐੱਸਪੀ ਜੌਲੀ, ਚੇਅਰਮੈਨ ਸਤਿੰਦਰਜੀਤ ਕੌਰ ਜੌਲੀ ਤੇ ਪਿ੍ਰੰਸੀਪਲ ਐੱਸ ਜਾਰਜ ਨੇ ਕੀਤੀ। ਸਮਾਗਮ 'ਚ ਵਿਦਿਆਰਥੀਆਂ ਨੇ ਡਾ. ਏਪੀਜੇ ਦੀ ਜੀਵਨੀ ਤੇ ਉਪਲੱਬਧੀਆਂ ਬਾਰੇ, ਵਾਤਾਵਰਨ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਧਰਤੀ ਨੂੰ ਬਚਾਉਣ ਲਈ ਵੀ ਕੋਰੀਓਗ੍ਰਾਫੀ ਪੇਸ਼ ਕੀਤੀ ਤੇ ਡਾ. ਏਪੀਜੇ ਅਬਦੁੱਲ ਕਲਾਮ, ਡੇਜ਼ੀ ਥੋਮਸ ਤੇ ਡਾ. ਕੇਸਿਵਾਨ ਦੀਆਂ ਜੀਵਨੀਆਂ ਪੜ੍ਹੀਆਂ। ਅੰਤ 'ਚ ਸਕੂਲ ਪ੍ਰਧਾਨ ਜੇਐੱਸ ਜੌਲੀ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਤੇ ਅੱਗੇ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰਰੇਰਿਤ ਕੀਤਾ।