ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੋਂ ਜ਼ਾਰੀ ਹਦਾਇਤਾਂ ਅਨੁਸਾਰ ਚੰਗੀ ਕਾਰਗੁਜ਼ਾਰੀ ਕਰਨ ਤੇ ਬੱਚਿਆਂ ਨੂੰ ਸਿੱਖਿਆ, ਖੇਡਾਂ ਤੇ ਹੋਰ ਸਰਗਰਮੀਆਂ ਵੱਲ ਪੇ੍ਰਿਤ ਕਰਨ ਲਈ ਕੀਤੇ ਜਾਂਦੇ ਕਾਰਜਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਸਮਰਾ ਵੱਲੋਂ ਸਰਕਾਰੀ ਮਿਡਲ ਸਕੂਲ ਗੋਸਲ ਦੇ ਮੁਖੀ ਨਵਜੋਤ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੀਈਓ ਸਮਰਾ ਵੱਲੋਂ ਸਕੂਲ ਮੁੱਖੀ ਵੱਲੋਂ ਰੈਗੂਲਰ ਆਨ ਲਾਇਨ ਕਲਾਸਾਂ, ਆਨ ਲਾਇਨ ਸਮਰ ਕੈਂਪ, ਵੱਖ-ਵੱਖ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਦਿਵਸਾਂ ਨੂੰ ਵਿਦਿਆਰਥੀਆਂ ਨਾਲ ਮਨਾਉਣ, ਬੱਚਿਆਂ ਨੂੰ ਬਲਾਕ, ਤਹਿਸੀਲ ਤੇ ਸੂਬਾ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਕੇ ਭਾਗ ਦਿਵਾਉਣ, ਨੈਸ਼ਨਲ ਵਜ਼ੀਫਿਆਂ ਪ੍ਰਰੀਖਿਆਂ 'ਚ ਚੰਗੀ ਕਾਰਗੁਜ਼ਾਰੀ, ਵਾਤਾਵਰਨ ਦਿਵਸ ਮਨਾਉਣ ਸਮੇਤ ਹੋਰ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਨਵਜੋਤ ਸ਼ਰਮਾ ਦੀ ਹੌਂਸਲਾ ਅਫਜ਼ਾਈ ਕੀਤੀ ਗਈ।