ਕੌਸ਼ਲ ਮੱਲ੍ਹਾ, ਹਠੂਰ

ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਤੇ ਸਿੱਖਿਆ ਸਕੱਤਰ ਕਿ੍ਸਨ ਕੁਮਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਦੀ ਪਿ੍ਰੰਸੀਪਲ ਪ੍ਰਵੀਨ ਸਹਿਜਪਾਲ ਨੂੰ ਮੋਹਾਲੀ ਵਿਖੇ ਬੀਤੇ ਸੈਸ਼ਨ ਦੌਰਾਨ ਸਕੂਲ ਦਾ ਦਸਵੀਂ ਅਤੇ ਬਾਰਵੀਂ ਕਲਾਸ ਦਾ ਨਤੀਜਾ ਸੌ ਪ੍ਰਤੀਸਤ ਰਹਿਣ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਪ੍ਰਵੀਨ ਸਹਿਜਪਾਲ ਨੇ ਕਿਹਾ ਕਿ ਜੋ ਸਿੱਖਿਆ ਵਿਭਾਗ ਵੱਲੋਂ ਮਾਣ-ਸਨਮਾਨ ਮਿਲਿਆ ਹੈ, ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾ ਕੇ ਸ਼ਾਨਦਾਰ ਨਤੀਜਾ ਪ੍ਰਰਾਪਤ ਕਰਨ ਦੇ ਯੋਗ ਬਣਾਇਆ ਹੈ। ਇਸ ਮੌਕੇ ਗੁਰਦੀਪ ਸਿੰਘ, ਗੁਰਜੰਟ ਸਿੰਘ, ਕੁਲਦੀਪ ਕੌਰ, ਸਤਵਿੰਦਰ ਕੌਰ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ ਸਰਾਂ, ਸੰਤੋਸ ਰਾਣੀ, ਹਰਦੀਪ ਕੌਰ, ਹਰਿੰਦਰਪਾਲ ਕੌਰ, ਕਮਲਪ੍ਰਰੀਤ ਕੌਰ, ਬਲਵੀਰ ਕੌਰ, ਵਰਿੰਦਰ ਕੌਰ ਆਦਿ ਹਾਜ਼ਰ ਸਨ।