ਕੌਸ਼ਲ ਮੱਲ੍ਹਾ, ਹਠੂਰ

ਬੀਬੀਐੱਸਬੀ ਕਾਨਵੈਂਟ ਸਕੂਲ ਚਕਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸ਼ੁਰੂਆਤ ਬੱਚਿਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਤੇ ਪ੍ਰਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਪੀਐੱਸਆਈਡੀਸੀ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਰੀਬਨ ਕੱਟ ਕੇ ਕੀਤਾ ਤੇ ਸਮੂਹ ਪ੍ਰਬੰਧਕੀ ਕਮੇਟੀ ਨੇ ਸ਼ਮ੍ਹਾ ਰੌਸ਼ਨ ਕੀਤੀ। ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ, ਡਾਇਰੈਕਟਰ ਅਨੀਤਾ ਕੁਮਾਰੀ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਉਪ ਪ੍ਰਧਾਨ ਸਨੀ ਅਰੋੜਾ ਤੇ ਉਪ ਪਿ੍ਰੰਸੀਪਲ ਪਰਮਿੰਦਰ ਕੌਰ ਨੇ ਮੁੱਖ ਮਹਿਮਾਨਾਂ ਦਾ ਭਰਵਾ ਸਵਾਗਤ ਕੀਤਾ। ਇਸ ਸਮਾਗਮ ਵਿਚ ਸੱਭਿਆਚਾਰ, ਸਮਾਜਕ ਕੁਰੀਤੀਆਂ 'ਚ ਭਰੂਣ ਹੱਤਿਆ, ਦਹੇਜ ਪ੍ਰਥਾ, ਬੇਟੀ ਬਚਾਓ ਬੇਟੀ ਪੜਾਓ, ਬੇਰੁਜ਼ਗਾਰੀ ਨਸ਼ਿਆਂ ਆਦਿ ਨਾਲ ਜੁੜੀਆਂ ਪੇਸ਼ਕਾਰੀਆਂ ਦਿੱਤੀਆਂ। ਪੰਜਾਬੀ ਵਿਰਸੇ ਨੂੰ ਪੇਸ਼ ਕਰਨ ਲਈ ਵਿਦਿਆਰਥੀਆਂ ਨੇ ਮਿੱਠੀ ਆਵਾਜ਼ ਵਿਚ ਪੰਜਾਬੀ ਗੀਤ, ਲੋਕ ਗੀਤ, ਵਾਰਾਂ, ਕਵੀਸ਼ਰੀ ਪੇਸ਼ ਕੀਤੀ। ਵਿਦਿਆਰਥੀਆਂ ਦੇ ਭੰਗੜੇ ਤੇ ਵਿਦਿਆਰਥਣਾਂ ਦੇ ਗਿੱਧੇ ਨੇ ਸਮਾਰੋਹ ਨੂੰ ਹੋਰ ਚਾਰ ਚੰਨ ਲਗਾ ਦਿੱਤੇ। ਮੰਨੋਰੰਜਨ ਪੇਸ਼ਕਾਰੀਆਂ ਤੋਂ ਬਿਨਾ ਇਸ ਸਮਾਰੋਹ ਵਿਚ ਆਏ ਹੋਏ ਵਿਸ਼ੇਸ਼ ਮਹਿਮਾਨਾਂ ਵੱਲੋਂ, ਪੜ੍ਹਾਈ, ਸੱਭਿਆਚਾਰ ਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸ਼ਾਹਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕੇਕੇ ਬਾਵਾ ਤੇ ਨਗਰ ਕੌਂਸਲ ਮੁੱਲਾਪੁਰ ਦੇ ਸਾਬਕਾ ਪ੍ਰਧਾਨ ਪਰਮ ਇੰਦਰ ਕੁਮਾਰ ਗੋਗਾ ਨੇ ਵਿਚਾਰ ਰੱਖੇ। ਇਸ ਮੌਕੇ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਚਕਰ, ਸਾਬਕਾ ਸਰਪੰਚ ਹਰਚੰਦ ਸਿੰਘ ਚਕਰ, ਸਾਬਕਾ ਸਰਪੰਚ ਪਿਆਰਾ ਸਿੰਘ, ਸਾਬਕਾ ਸਰਪੰਚ ਰਣਧੀਰ ਸਿੰਘ, ਸਾਬਕਾ ਸਰਪੰਚ ਰੇਸਮ ਸਿੰਘ ਮਾਣੂੰਕੇ, ਪ੍ਰਰੋਫੈਸਰ ਬਲਵੰਤ ਸਿੰਘ ਸੰਧੂ, ਜਸਪਾਲ ਸਿੰਘ, ਜਸਵਿੰਦਰ ਕੌਰ, ਅਮਨਜੀਤ ਕੌਰ, ਹਰਦੀਪ ਸਿੰਘ, ਅਮਨਦੀਪ ਸਿੰਘ, ਗੁਰਬਾਜ ਸਿੰਘ ਆਦਿ ਹਾਜ਼ਰ ਸਨ।