v> ਜੇਐੱਨਐੱਨ, ਖੰਨਾ : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਪਰਤ ਰਹੀ ਪਾਨੀਪਤ ਦੇ ਇਕ ਸਕੂਲ ਦੀ ਬੱਸ ਖੰਨਾ ਨੇੜੇ ਬੀਜਾ ਕਸਬੇ ਕੋਲ ਨੈਸ਼ਨਲ ਹਾਈਵੇ 'ਤੇ ਬੁੱਧਵਾਰ ਤੜਕੇ ਪਲਟ ਗਈ। ਹਾਦਸਾ ਕਰੀਬ ਸਵੇਰੇ 4 ਵਜੇ ਹੋਇਆ। ਬੱਸ ਵਿਚ 50 ਦੇ ਕਰੀਬ ਸਵਾਰੀਆਂ ਸਨ। ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ।

ਜਾਣਕਾਰੀ ਅਨੁਸਾਰ ਬੱਸ ਪਾਨੀਪਤ ਦੇ ਪੀਵੀਆਰਐੱਨ ਸੀਨੀਅਰ ਸੈਕੰਡਰੀ ਸਕੂਲ ਦੀ ਸੀ। ਕਈ ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਬੱਸ ਸ਼ਨਿਚਰਵਾਰ ਨੂੰ ਹੀ ਪਾਨੀਪਤ ਤੋਂ ਵੈਸ਼ਨੋ ਦੇਵੀ ਗਈ ਸੀ ਤੇ ਦਰਸ਼ਨਾਂ ਤੋਂ ਬਾਅਦ ਵਾਪਸ ਪਰਤ ਰਹੀ ਸੀ। ਖੰਨਾ ਨੇੜੇ ਇਕ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ ਤੇ ਬੇਕਾਬੂ ਬੱਸ ਸੜਕ ਕਿਨਾਰੇ ਪਲਟ ਗਈ।

ਸਕੂਲ ਪ੍ਰਿੰਸੀਪਲ ਰਾਮਨਿਵਾਸ ਨੇ ਦੱਸਿਆ ਕਿ 23 ਨਵੰਬਰ ਦਿਨ ਸ਼ਨਿਚਰਵਾਰ ਨੂੰ ਉਹ ਬੱਚਿਆਂ ਤੇ ਸਟਾਫ ਸਮੇਤ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਲਈ ਨਿਕਲੇ ਤੇ ਮੱਥਾ ਟੇਕਣ ਤੋਂ ਬਾਅਦ ਮੰਗਲਵਾਰ ਰਾਤ ਵਾਪਸੀ ਲਈ ਰਵਾਨਾ ਹੋਏ। ਜ਼ਖ਼ਮੀਆਂ 'ਚ ਸੋਮਦੱਤ ਸ਼ਰਮਾ, ਰਾਮ ਮੇਹਰ ਕੌਸ਼ਿਕ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ, ਜੈਂਡਰ (10) ਤੇ ਵਿਸ਼ਾਲ (12) ਦੇ ਗੰਭੀਰ ਸੱਟਾ ਲੱਗੀਆਂ ਹਨ।

Posted By: Seema Anand