ਕਿਰਨਵੀਰ ਮਾਂਗਟ, ਦੋਰਾਹਾ

ਸਤਿਗੁਰੂ ਜਗਜੀਤ ਸਿੰਘ ਜੀ ਦੇ 99ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਅੱਠਵਾਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਦੀ ਹਜ਼ੂਰੀ 'ਚ 23-24 ਨਵੰਬਰ ਨੂੰ ਸ਼ਾਮ 5 ਤੋਂ 9 ਵਜੇ ਤਕ ਸ੍ਰੀ ਭੈਣੀ ਸਾਹਿਬ ਵਿਖੇ ਕਰਵਾਇਆ ਜਾਵੇਗਾ। ਰਾਗੀ ਬਲਵੰਤ ਸਿੰਘ, ਸੁਖਵਿੰਦਰ ਸਿੰਘ ਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਨੇ ਦੱਸਿਆ ਕਿ 23 ਨਵੰਬਰ ਨੂੰ ਨਾਮਧਾਰੀ ਕਲਾ ਕੇਂਦਰ ਦੇ ਵਿਦਿਆਰਥੀ ਸਿਤਾਰ ਵਾਦਨ ਕਰਨਗੇ। ਇਸ ਉਪਰੰਤ ਪੰਡਤ ਉਮਾਕਾਂਤ ਗੁੰਦੇਚਾ, ਪੰਡਤ ਆਨੰਤ ਰਮਾਕਾਂਤ ਗੁੰਦੇਚਾ ਤੇ ਪੰਡਤ ਅਖਿਲੇਸ਼ ਗੁੰਦੇਚਾ ਧਰੁਪਦ ਗਾਇਨ ਪੇਸ਼ ਕਰਨਗੇ। ਪੰਡਤ ਸ਼ੁਭਾਂਕਰ ਬੈਨਰਜੀ, ਵਿਦਵਾਨ ਗਿਰੀਧਰ ਉਡੁਪਾ, ਵਿਦਵਾਨ ਕ੍ਰਿਸ਼ਨਨ ਮਿ੍ਰਦੰਗਮ ਤੇ ਪੰਡਤ ਅਜੇ ਜੋਗਲੇਕਰ ਵੀ ਪੁੱਜਣਗੇ। 24 ਨਵੰਬਰ ਨੂੰ ਹਰਨਾਮ ਸਿੰਘ, ਵਿਨਾਇਕ ਸਹਾਏ, ਪੰਡਤ ਰਾਹੁਲ ਸ਼ਰਮਾ, ਪੰਡਤ ਰਾਮ ਕੁਮਾਰ ਮਿਸ਼ਰਾ, ਉਸਤਾਦ ਰਾਸ਼ਿਦ ਖਾਂ, ਪੰਡਤ ਸ਼ੁਭਾਂਕਰ ਬੈਨਰਜੀ, ਉਸਤਾਦ ਮੁਰਾਦ ਅਲੀ, ਤੇ ਵਿਨਯ ਸ਼ਰਮਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਸੰਗੀਤਿਕ ਸੰਮੇਲਨ ਲਈ ਸੰਗੀਤਕ ਪੇ੍ਰਮੀਆਂ 'ਚ ਕਾਫ਼ੀ ਉਤਸ਼ਾਹ ਹੈ ਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।