ਤਰੁਣ ਆਨੰਦ, ਦੋਰਾਹਾ

ਫੈੱਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ ਐਂਡ ਐਸੋਸੀਏਸ਼ਨ ਵੱਲੋਂ ਐੱਫਏਪੀ ਪੰਜਾਬ ਸਟੇਟ ਐਵਾਰਡ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਨੂੰ ਬੈਸਟ ਸਕੂਲ ਫਾਰ ਅਕੈਡਮਿਕ ਪਰਫਾਰਮੈਂਸ ਪ੍ਹੜਾਈ 'ਚ ਵਧੀਆ ਕਾਰਗੁਜ਼ਾਰੀ ਦਾ ਰਾਜ ਪੱਧਰੀ ਖਿਤਾਬ ਦੇ ਕੇ ਸਨਮਾਨਿਆ ਗਿਆ। ਸਕੂਲ ਦਾ ਹਰ ਸਾਲ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਸੌ ਫੀਸਦੀ ਰਹਿੰਦਾ ਹੈ। ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਹੋਰ ਖੇਤਰਾਂ 'ਚ ਵੀ ਮੱਲਾਂ ਮਾਰਦੇ ਰਹਿੰਦੇ ਹਨ। ਕੋਰੋਨਾ ਕਾਲ ਤੋਂ ਪਹਿਲਾਂ ਸਕੂਲ ਦੇ ਛੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀਆਂ ਪ੍ਰਰੀਖਿਆਵਾਂ 'ਚ ਰਾਜ ਪੱਧਰ ਤੇ 10ਵਾਂ, 13ਵਾਂ ਤੇ 16ਵਾਂ ਸਥਾਨ ਹਾਸਲ ਕੀਤਾ ਤੇ ਮੈਰਿਟ ਲਿਸਟ 'ਚ ਆਪਣੇ ਨਾਮ ਦਰਜ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਹੋਰ ਵੀ ਕਈ ਰਾਜ ਪੱਧਰੀ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਅਵਾਰਡ ਫੰਕਸ਼ਨ 'ਚ ਹਰਿਆਣਾ ਦੇ ਗਵਰਨਰ ਬੰਡਾਰੂ ਦੱਤਾਤਰਿਆ, ਪਦਮ ਸ੍ਰੀ ਸੁਰਜੀਤ ਪਾਤਰ, ਜਸਟਿਸ ਮਹੇਸ਼ ਗੋ੍ਵਰ, ਮੇਨਕਾ ਗਾਂਧੀ, ਸੰਤ ਬਲਬੀਰ ਸਿੰਘ ਸੀਚੇਵਾਲ, ਭਾਰਤ ਹਾਕੀ ਟੀਮ ਕੈਪਟਨ ਮਨਪ੍ਰਰੀਤ ਸਿੰਘ ਨੇ ਸ਼ਰਿਕਤ ਕੀਤੀ। ਸਕੂਲ ਪਿੰ੍ਸੀਪਲ ਪ੍ਰਰੀਤੀਸ਼ ਗੁਸਾਈਂ ਨੇ ਜਿੱਥੇ ਸਕੂਲ ਸਟਾਫ਼, ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਉੱਥੇ ਹੀ ਫੈਡਰੇਸ਼ਨ ਆਫ ਸਕੂਲਜ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਇਸ ਐਵਾਰਡ ਪੋ੍ਗਰਾਮ ਨੇ ਸਬ ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨੂੰ ਭਵਿੱਖ 'ਚ ਹੋਰ ਮਿਹਨਤ ਕਰਨ ਲ਼ਈ ਪੇ੍ਰਿਤ ਕੀਤਾ। ਅੰਤ 'ਚ ਡੀਐੱਸ ਗੁਸਾਈਂ ਚੇਅਰਮੈਨ, ਐੱਮਐੱਲ ਗੋਇਲ ਡਾਇਰੈਕਟਰ ਨੇ ਇਸ ਪ੍ਰਰਾਪਤੀ ਲਈ ਸਕੂਲ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।