ਸੁਖਵਿੰਦਰ ਸਿੰਘ ਸਲੌਦੀ, ਖੰਨਾ : ਪਿੰਡ ਸਲੌਦੀ ਸਿੰਘਾਂ ਦੀ ਵਿਖੇ ਜਨਮਦਿਨ ਮੌਕੇ ਫਲਦਾਰ ਬੂਟੇ ਲਗਾਏ ਗਏ। ਪ੍ਰਨੀਤ ਕੌਰ ਮਾਨ ਪੁੱਤਰੀ ਗੁਰਲਾਲ ਸਿੰਘ ਮਾਨ ਨੇ ਆਪਣੇ ਜਨਮਦਿਨ ਮੌਕੇ ਫ਼ਲਦਾਰ, ਛਾਂਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ।

ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਜਨਮਦਿਨ 'ਤੇ ਕੇਕ ਕੱਟਣ ਦੀ ਜਗ੍ਹਾ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ 'ਚ ਵਾਤਾਵਰਨ ਬਚਾਇਆ ਜਾ ਸਕੇ। ਇਸ ਮੌਕੇ ਕਿਸਾਨ ਆਗੂ ਬਹਾਲ ਸਿੰਘ ਨਾਗਰਾ, ਕਰਮਜੀਤ ਕੌਰ, ਗੁਰਦੀਪ ਕੌਰ ਮਾਨ, ਸੁਖਨੂਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।