ਪੱਤਰ ਪ੍ਰਰੇਰਕ, ਲੁਧਿਆਣਾ : ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੁਰਗਾਪੁਰੀ ਹੈਬੋਵਾਲ ਕਲਾਂ ਲੁਧਿਆਣਾ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡਗੰਜ ਦੇ ਹਜ਼ੂਰੀ ਰਾਗੀ ਭਾਈ ਰੋਸ਼ਨ ਸਿੰਘ ਦੇ ਰਾਗੀ ਜੱਥੇ ਨੇ ਸੰਗਤ ਨੂੰ ਗੁਰਬਾਣੀ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਦਿਆਂ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ੰਥੀ ਸਿੰਘ ਭਾਈ ਭੁਪਿੰਦਰ ਸਿੰਘ, ਸੰਤੋਖ ਸਿੰਘ ਸੈਣੀ, ਗੁਰਮੁੱਖ ਸਿੰਘ, ਸੂਰਪਾਲ ਸਿੰਘ ਕੋਹਲੀ, ਬੀਬੀ ਸੰਤੋਸ਼ ਕੌਰ, ਗੁਰਮੀਤ ਕੌਰ, ਚਰਨਜੀਤ ਕੌਰ, ਰੁਪਿੰਦਰ ਕੌਰ ਤੇ ਸੁਰਜੀਤ ਕੌਰ ਨੇ ਸੰਗਤੀ ਰੂਪ 'ਚ ਨਿੱਤਨੇਮ ਕੀਤਾ। ਗੁਰਦੁਆਰਾ ਸਾਹਿਬ ਵੱਲੋਂ ਰਾਗੀ ਜੱਥੇ ਨੂੰ ਗੁਰਮੀਤ ਸਿੰਘ, ਭਜਨ ਸਿੰਘ ਤੇ ਜੇਐੱਸ ਵਾਲੀਆ ਨੇ ਸਨਮਾਨਿਤ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰਰੀਤ ਸਿੰਘ ਭਿੰਡਰ ਨੇ ਅੱਜ ਦੇ ਦਿਨ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ 20 ਅਕਤੂਬਰ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਬੱਸ ਯਾਤਰਾ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ 27 ਅਕਤੂਬਰ ਨੂੰ ਦੀਵਾਲੀ ਦੇ ਦਿਨ ਤੋਂ ਹੋਵੇਗੀ। ਸਮਾਗਮ 'ਚ ਅਜਾਇਬ ਸਿੰਘ, ਬਲਬੀਰ ਸਿੰਘ, ਗੁਰਦੇਵ ਸਿੰਘ, ਬਲਵੰਤ ਸਿੰਘ, ਨਿਰਮਲ ਸਿੰਘ ਿਢੱਲੋਂ, ਅਵਤਾਰ ਸਿੰਘ, ਰਾਜ ਕੁਮਾਰ, ਸੇਵਕ ਸਿੰਘ, ਬਲਜਿੰਦਰ ਕੌਰ, ਮਨਪ੍ਰਰੀਤ ਕੌਰ ਪ੍ਰਰੀਤੀ, ਕੁਲਬੀਰ ਕੌਰ ਸਮੇਤ ਸੰਗਤ ਨੇ ਹਾਜ਼ਰੀ ਭਰੀ।