ਗੌਰਵ ਕੁਮਾਰ ਸਲੂਜਾ, ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਸਲੇਮਟਾਬਰੀ ਇਲਾਕੇ ਦੇ ਵਾਰਡ ਨੰਬਰ 95 'ਚ ਕੌਂਸਲਰ ਗੁਰਚਰਨਦੀਪ ਦੀਪਾ ਵੱਲੋਂ ਪੂਰੇ ਵਾਰਡ 'ਚ ਸੈਨੇਟਾਈਜ਼ਰ ਦਾ ਿਛੜਕਾਅ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਾਰਡ ਪਰਿਵਾਰ ਸਮਾਨ ਹੈ ਤੇ ਉਹ ਮਹਾਂਮਾਰੀ ਦੇ ਇਸ ਅੌਖੇ ਸਮੇਂ ਵਿੱਚ ਹਰੇਕ ਵਾਸੀ ਨਾਲ ਖੜ੍ਹੇ ਹਨ। ਕੌਂਸਲਰ ਦੀਪਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਦੇ ਸਮੇਂ ਆਪਣੇ ਘਰਾਂ 'ਚ ਰਹਿਣ ਤੇ ਸਿਰਫ ਜ਼ਰੂਰਤ ਪੈਣ 'ਤੇ ਹੀ ਬਾਹਰ ਨਿਕਲਣ ਤੇ ਮੂੰਹ 'ਤੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਤੇ ਪ੍ਰਸ਼ਾਸਨ ਦਾ ਸਾਥ ਦੇਣ। ਇਸ ਮੌਕੇ ਪੇ੍ਮ ਸਿੰਘ, ਅਰਵਿੰਦ ਜੈਸਵਾਲ, ਰੌਸ਼ਨ ਸਿੰਘ, ਗੋਸ਼ਾ ਕੁਮਾਰ, ਜਸਵਿੰਦਰ ਸਿੰਘ, ਪਰਮਜੀਤ ਆਦਿ ਮੌਜੂਦ ਸਨ।