ਸਤੀਸ਼ ਗੁਪਤਾ, ਚੌਂਕੀਮਾਨ : ਪਿੰਡ ਚੌਂਕੀਮਾਨ ਵਿਖੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਪੁੱਤਰ ਪ੍ਰਭਮਹੇ ਸੰਧੂ ਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ 18 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦਾ ਨੀਹ ਪੱਥਰ ਰੱਖਿਆ।

ਇਸ ਮੌਕੇ ਚੇਅਰਮੈਨ ਗਰੇਵਾਲ ਨੇ ਦੱਸਿਆ ਕਿ ਇਹ ਸੜਕ ਪੰਜਾਬ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਹੈ ਤੇ ਇਹ ਸੜਕ ਡਰੇਨ ਜੱਸੋਵਾਲ ਦੇ ਪੁਲ ਕੁਲਾਰ ਤੋਂ ਲੈ ਕੇ ਪੱਬੀਆਂ ਪੁਲ ਤਕ ਡਰੇਨ ਜੱਸੋਵਾਲ ਦੇ ਨਾਲ ਬਣੇਗੀ। ਇਸ ਮੌਕੇ ਪ੍ਰਭਮਹੇ ਸੰਧੂ ਨੇ ਕਿਹਾ ਕੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਜੋ ਵੀ ਵਾਅਦੇ ਹਲਕੇ ਦੇ ਲੋਕਾਂ ਨਾਲ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਜਾ ਰਹੇ ਤੇ ਪਿੰਡਾਂ ਵਿਚ ਵਿਕਾਸ ਕਾਰਜ ਬੜੀ ਤੇਜੀ ਨਾਲ ਚਲ ਰਹੇ ਹਨ ਜਿੰਨਾਂ ਨੂੰ ਪੂਰਾ ਕਰਨ ਲਈ ਫੰਡਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ।

ਇਸ ਮੌਕੇ ਸਰਪੰਚ ਡਾ. ਹਰਮਿੰਦਰ ਸਿੰਘ ਵਿੱਕੀ ਚੌਂਕੀਮਾਨ, ਬਲਾਕ ਸੰਮਤੀ ਮੈਂਬਰ ਹਰਜਾਪ ਸਿੰਘ ਚੌਂਕੀਮਾਨ, ਸਾਬਕਾ ਸਰਪੰਚ ਮਨਜੀਤ ਸਿੰਘ ਪੱਪੂ ਬਦੇਸਾ ਅਮਰੀਕਾ ਤੇ ਪ੍ਰਧਾਨ ਅਮਲੋਕ ਸਿੰਘ ਮਾਨ ਨੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਪਰਵਾਈਜਰ ਕਰਨੈਲ ਸਿੰਘ, ਜੇਈ ਪਰਮਿੰਦਰ ਸਿੰਘ, ਠੇਕੇਦਾਰ ਗੁਰਸੇਵਕ ਸਿੰਘ, ਠੇਕੇਦਾਰ ਗੁਰਪ੍ਰਰੀਤ ਸਿੰਘ, ਪਰਮਜੀਤ ਸਿੰਘ ਗਰੇਵਾਲ, ਤੇਜਿੰਦਰ ਸਿੰਘ ਭੋਲਾ, ਭੁਪਿੰਦਰ ਸਿੰਘ, ਗੁਰਪ੍ਰਰੀਤ ਸਿੰਘ ਮਾਨ, ਜੋਗਿੰਦਰ ਸਿੰਘ, ਜੀਓਜੀ ਜਗਮੋਹਨ ਸਿੰਘ, ਗੁਰਦੀਪ ਸਿੰਘ ਮਾਨ, ਭਜਨ ਸਿੰਘ, ਹੁਕਮ ਸਿੰਘ ਕੁਲਾਰ, ਦਵਿੰਦਰ ਸਿੰਘ ਧਾਲੀਵਾਲ, ਸੁਖਜੀਤ ਸਿੰਘ ਸੁੱਖਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।