ਸਟਾਫ ਰਿਪੋਰਟਰ, ਲੁਧਿਆਣਾ : ਲੈਫ. ਕਰਨਲ (ਰਿਟਾ.) ਜਸਬੀਰ ਸਿੰਘ ਬੋਪਾਰਾਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਅੱਜ ਦਾ ਯੁੱਗ ਕੰਪਿਉੂਟਰ ਯੁੱਗ ਹੋਣ ਕਰ ਕੇ ਕੰਪਿਊਟਰ ਸਿੱਖਿਆ ਜ਼ਰੂਰੀ ਹੋ ਗਈ ਹੈ। ਜ਼ਿਲ੍ਹਾ ਲੁਧਿਆਣਾ ਤੇ ਨੇੜੇ ਦੇ ਜ਼ਿਲਿ੍ਹਆਂ ਦੇ ਸਾਬਕਾ ਸੈਨਿਕਾਂ ਦੇ ਬੇਸਹਾਰਿਆਂ ਤੇ ਹੋਰ ਸਿਖਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਵਿਖੇ ਸੈਨਿਕ ਵੋਕੇਸ਼ਨਲ ਸੈਂਟਰ 'ਚ ਕਈ ਕੋਰਸਾਂ ਲਈ ਦਾਖ਼ਲੇ ਸ਼ੁਰੂ ਹੋ ਗਏ ਹਨ, ਜਿਨ੍ਹਾਂ 'ਚ ਤਿੰਨ ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ, ਪ੍ਰਰੋਗਰਾਮ ਇੰਨ ਸੀ, ਪ੍ਰਰੋਗਰਾਮ ਇਨ ਸੀ ਪਲੱਸ ਪਲੱਸ, ਪ੍ਰਰੋਗਰਾਮ ਇਨ ਜਾਵਾ ਕੋਰ ਪਲੱਸ ਤੇ ਐਡਵਰਟਾਈਜ਼ਮੈਂਟ ਜਦਕਿ 4 ਮਹੀਨੇ ਦਾ ਐੱਚਟੀਐੱਮਐੱਲ ਐਂਡ ਵੈੱਬ ਡੀਜ਼ਾਈਨਿੰਗ ਦੇ ਕੋਰਸ ਕਰਵਾਏ ਜਾਣਗੇ। ਸਾਬਕਾ ਸੈਨਿਕਾਂ ਦੇ ਬੱਚਿਆਂ ਤੋਂ ਪ੍ਰਬੰਧਕੀ ਖ਼ਰਚਿਆਂ ਤੋਂ ਇਲਾਵਾ ਕੋਈ ਫ਼ੀਸ ਨਹੀਂ ਲਈ ਜਾਵੇਗੀ। ਜਨਰਲ ਕੈਟਾਗਰੀ ਦੇ ਬੱਚਿਆਂ ਤੋਂ ਵੀ ਦੂਸਰੀਆਂ ਸੰਸਥਾਵਾਂ ਦੇ ਮੁਕਾਬਲੇ ਬਹੁਤ ਘੱਟ ਫ਼ੀਸਾਂ ਲਈਆਂ ਜਾਣਗੀਆਂ। ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ (ਨੇੜੇ ਘੰਟਾ ਘਰ/ਪੁਰਾਣੀ ਕਚਿਹਰੀ ਰੋਡ), ਲੁਧਿਆਣਾ ਵਿਖੇ ਰਜਿਸਟਰੇਸ਼ਨ ਕਰਵਾ ਸਕਦੇ ਹਨ।