ਰਘਵੀਰ ਸਿੰਘ ਜੱਗਾ, ਰਾਏਕੋਟ

ਐਕਸ ਸਰਵਿਸਮੈਨ ਵੈਲਫੇਅਰ ਕਮੇਟੀ ਰਾਏਕੋਟ ਵੱਲੋਂ ਇਲਾਕੇ ਦੇ ਸਾਬਕਾ ਸੈਨਿਕਾਂ ਦੇ ਸਹਿਯੋਗ ਨਾਲ ਸੈਨਿਕ ਭਵਨ ਦੀ ਨਵੀਂ ਬਣਾਈ ਗਈ ਇਮਾਰਤ ਦਾ ਸ਼ੁਭ ਮਹੂਰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਨਾਲ ਕੀਤਾ ਗਿਆ। ਇਸ ਤੋਂ ਪਹਿਲਾਂ ਮੇਜਰ ਬਹਾਦਰ ਸਿੰਘ ਬੜੂੰਦੀ ਅਤੇ ਕਮੇਟੀ ਮੈਂਬਰਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਜਗਤਾਰ ਸਿੰਘ, ਪ੍ਰਧਾਨ ਮੁਖਤਿਆਰ ਸਿੰਘ ਹਠੂਰ, ਚੇਅਰਮੈਨ ਅਵਤਾਰ ਸਿੰਘ, ਚੇਅਰਮੈਨ ਕੈਪਟਨ ਜਰਨੈਲ ਸਿੰਘ ਜਲਾਜਣ, ਕਰਨਲ ਬਲਦੇਵ ਸਿੰਘ ਕੁਲਾਰ, ਸੂਬੇਦਾਰ ਮੇਜਰ ਦੇਵੀ ਦਿਆਲ, ਲੈਫਟੀਨੈਂਟ ਮਲਕੀਤ ਸਿੰਘ ਗਿੱਲ, ਜਗਦੀਸ਼ ਸਿੰਘ ਬਸਰਾਓਂ, ਭਜਨ ਸਿੰਘ, ਓਮਪ੍ਰਕਾਸ਼ ਸਿੰਘ, ਬਲਵੀਰ ਸਿੰਘ, ਗੁਰਜੀਤ ਸਿੰਘ, ਚਰਨਜੀਤ ਸਿੰਘ, ਕੈਪਟਨ ਬਚਿੱਤਰ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਹਾਕਮ ਸਿੰਘ, ਗੁਰਮੇਲ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।