Sad News : ਵਿਸ਼ਵ ਪੱਧਰ ਦੇ ਕਵੀ-ਚਿੱਤਰਕਾਰ ਦੇਵ ਦਾ ਦੇਹਾਂਤ, 'ਸ਼ਬਦਾਂਤ' ਲਈ ਮਿਲਿਆ ਸੀ ਸਾਹਿਤਕ ਅਕਾਦਮੀ ਅਵਾਰਡ
ਸਵਿਸ ਕਲਾਕਾਰ ਪਾਲ ਕਲੀ ਦੇ ਫੈਨ ਰਵੀ 1979 ਵਿਚ ਸਵਿਟਜ਼ਰਲੈਂਡ ਚਲੇ ਗਏ। ਕਲਾਕਾਰ ਪਾਲ ਕਲੀ ਤੋਂ ਪ੍ਰਭਾਵਿਤ ਰਵੀ ਕਲਾ ਦੀ ਦੁਨੀਆਂ ਵਿਚ ਇੰਝ ਰਚਮਿਚ ਗਏ ਕਿ ਉਨ੍ਹਾਂ ਦੀ ਚਿੱਤਰਕਾਰੀ ਦੀਆਂ ਧੂਮਾਂ ਪੂਰੇ ਸੰਸਾਰ ਵਿਚ ਪਈਆਂ।
Publish Date: Sun, 07 Dec 2025 04:58 PM (IST)
Updated Date: Sun, 07 Dec 2025 06:17 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਜੰਮਪਲ ਸੰਸਾਰ ਪ੍ਰਸਿੱਧ ਚਿੱਤਰਕਾਰ ਅਤੇ ਬਹੁਪੱਖੀ ਕਲਾਕਾਰ ‘ਦੇਵ’ ਨਹੀਂ ਰਹੇ। ਉਨ੍ਹਾਂ ਸਵਿਟਜ਼ਰਲੈਂਡ ’ਚ ਆਪਣੇ ਘਰ ਦੇ ਸਟੂਡਿਉ ਵਿਚ ਆਖਰੀ ਸਾਹ ਲਏ। ਦੇਵ ਚਾਹੇ ਆਪਣੀ ਜਨਮ ਭੂਮੀ ਜਗਰਾਓਂ ’ਚ ਬਹੁਤ ਘੱਟ ਸਮਾਂ ਰਹੇ ਪਰ ਜਗਰਾਓਂ ਦੀਆਂ ਯਾਦਾਂ ਅਤੇ ਜਗਰਾਓਂ ਦੇ ਯਾਰਾਂ ਨੂੰ ਹਮੇਸ਼ਾ ਯਾਦ ਕਰਦੇ ਸਨ। ਉਨ੍ਹਾਂ ਦਾ ਜਨਮ 5 ਸਤੰਬਰ, 1947 ਨੂੰ ਜਗਰਾਓਂ ਵਿਖੇ ਹੋਇਆ। ਹਾਲਾਂਕਿ 5 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਮਾਪੇ ਨੈਰੋਬੀ ਲੈ ਗਏ ਸਨ। ਜਿਥੇ ਉਨ੍ਹਾਂ ਦੇ ਪਿਤਾ ਬਿ੍ਰਟਿਸ਼ ਰੇਲਵੇ ਵਿਚ ਸਨ। 1964 ਵਿਚ ਦੇਵ ਦੇਸ਼ ਪਰਤੇ ਅਤੇ 5 ਸਾਲ ਬਾਅਦ 1969 ਵਿਚ ਉਨ੍ਹਾਂ ਪਹਿਲਾਂ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ। ਸਵਿਸ ਕਲਾਕਾਰ ਪਾਲ ਕਲੀ ਦੇ ਫੈਨ ਰਵੀ 1979 ਵਿਚ ਸਵਿਟਜ਼ਰਲੈਂਡ ਚਲੇ ਗਏ। ਕਲਾਕਾਰ ਪਾਲ ਕਲੀ ਤੋਂ ਪ੍ਰਭਾਵਿਤ ਰਵੀ ਕਲਾ ਦੀ ਦੁਨੀਆਂ ਵਿਚ ਇੰਝ ਰਚਮਿਚ ਗਏ ਕਿ ਉਨ੍ਹਾਂ ਦੀ ਚਿੱਤਰਕਾਰੀ ਦੀਆਂ ਧੂਮਾਂ ਪੂਰੇ ਸੰਸਾਰ ਵਿਚ ਪਈਆਂ। ਉਨ੍ਹਾਂ ਨੇ ਚਿੱਤਰਕਾਰੀ ਦੀ ਦੁਨੀਆਂ ਵਿਚ ਜਿਥੇ ਆਪਣੀ ਕਲਾ ਦਾ ਲੋਹਾ ਮਨਵਾਇਆ, ਉਥੇ ਆਪਣੀ ਕਲਮ ਰਾਹੀਂ ਸਾਹਿਤ ਦੀ ਦੁਨੀਆਂ ਵਿਚ ਵੀ ਨਾਮਣਾ ਖੱਟਿਆ। ਜਿਸ ਬਦੌਲਤ 1992 ਵਿਚ ਉਨ੍ਹਾਂ ਨੂੰ ਸ਼ੋ੍ਰਮਣੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਅਤੇ 2001 ਵਿਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਸਾਹਿਤ ਜਗਤ ਨੇ ਦੇਵ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।