ਬਲਜੀਤ ਜਮਾਲਪੁਰ, ਕੁਹਾੜਾ : ਅਕਾਲੀ ਦਲ ਅੰਮਿ੍ਤਸਰ ਦੀ ਬੈਠਕ ਆ ਰਹੀਆਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਜਥੇ. ਪ੍ਰਰੀਤਮ ਸਿੰਘ ਮਾਨਗੜ੍ਹ ਪ੍ਰਧਾਨ ਲੁਧਿਆਣਾ ਦਿਹਾਤੀ ਦੀ ਅਗਵਾਈ 'ਚ ਕੋਹਾੜਾ ਵਿਖੇ ਹੋਈ। ਜਿਸ 'ਚ ਹਾਈ ਕਮਾਂਡ ਵੱਲੋਂ ਭੇਜੀ ਗਈ ਟੀਮ ਦੇ ਮੈਂਬਰ ਧਰਮ ਸਿੰਘ ਕਲੌੜ ਦਫ਼ਤਰ ਸਕੱਤਰ ਤੇ ਜਥੇ. ਸ਼ਿੰਗਾਰਾ ਸਿੰਘ ਬਡਲਾ ਨੇ ਸਰਗਰਮੀਆਂ ਤੇਜ਼ ਕਰਨ ਅਤੇ ਪੁਲਿਸ ਜ਼ਿਲ੍ਹਾ ਖੰਨਾ ਤੇ ਲੁਧਿਆਣਾ ਦਿਹਾਤੀ 'ਚ ਪੈਂਦੇ ਸ਼੍ਰੋਮਣੀ ਕਮੇਟੀ ਦੇ ਹਲਕੇ ਵਾਇਜ਼ ਚੋਣ ਲੜਣ ਵਾਲੇ ਮੈਂਬਰਾਂ ਦੇ ਨਾਮ ਮੁੱਖ ਦਫ਼ਤਰ ਨੂੰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਚੁੰਗਲ 'ਚੋਂ ਆਜ਼ਾਦ ਕਰਵਾਉਣ ਲਈ ਪਿੰਡਾਂ 'ਚ ਵੋਟਰਾਂ ਨੂੰ ਲਾਮਬੰਦ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਜੋ ਕੇਂਦਰ ਸਰਕਾਰ ਵਿਰੁੱਧ ਵਿੱਢੇ ਕਿਸਾਨੀ ਸੰਘਰਸ਼ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ ਜਾਵੇ। ਇਸ ਦੇ ਨਾਲ ਹੀ 328 ਸਰੂਪ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਕਮੇਟੀ ਵੱਲੋਂ ਗੁੰਮ ਕੀਤੇ ਗਏ ਹਨ। ਉਨ੍ਹਾਂ ਬਾਰੇ ਪ੍ਰਚਾਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ, ਬਲਜਿੰਦਰ ਸਿੰਘ ਪਾਂਘਲੀ, ਅਵਤਾਰ ਸਿੰਘ ਸੈਣੀ, ਸਿਕੰਦਰ ਸਿੰਘ, ਮੇਵਾ ਸਿੰਘ ਪਾਂਗਲੀ, ਬੂਟਾ ਸਿੰਘ ਕਟਾਣੀ, ਕਾਕਾ ਸਿੰਘ, ਚਰਨ ਸਿੰਘ, ਬਲਵੰਤ ਸਿੰਘ ਿਢੱਲੋਂ, ਬਲਜੀਤ ਸਿੰਘ ਬੁਰਜ, ਹਰਜਾਪ ਸਿੰਘ ਦਾਦ, ਸਤਪਾਲ ਸਿੰਘ ਦੁਆਬੀਆ, ਮਨਜੀਤ ਸਿੰਘ, ਜੋਗਿੰਦਰ ਸਿੰਘ ਵੈਗਲ, ਡਾ. ਜਸਪਾਲ ਸਿੰਘ ਭਾਗਪੁਰ, ਪਿ੍ਰਤਪਾਲ ਸਿੰਘ, ਜਥੇਦਾਰ ਹਰਪਾਲ ਸਿੰਘ ਨਿਜ਼ਾਮਪੁਰ, ਪਰਮਿੰਦਰ ਸਿੰਘ, ਜਸਪਾਲ ਸਿੰਘ, ਸ਼ਿੰਗਾਰਾ ਸਿੰਘ ਸ਼ੇਰੀਆਂ, ਕਰਨ ਸਿੰਘ, ਜਥੇਦਾਰ ਕਾਕਾ ਸਿੰਘ ਸਿਹੋੜਾ, ਸੁਰਜੀਤ ਸਿੰਘ, ਜਥੇ. ਜਗਦੇਵ ਸਿੰਘ ਸਿਹੋੜਾ, ਕਮਲਜੀਤ ਸਿੰਘ, ਬੀਰ ਸਿੰਘ ਪੰਜੇਟਾ, ਦਰਬਾਰਾ ਸਿੰਘ, ਜਤਿੰਦਰ ਸਿੰਘ ਬਿਜਲੀਪੁਰ, ਜਗਤਾਰ ਸਿੰਘ ਹੇੜੀਆਂ, ਆਦਿ ਹਾਜ਼ਰ ਸਨ।