ਚੋਣਾਂ ਦੇ ਕੰਮ ਦਾ ਬਾਈਕਾਟ ਕਰਨਗੇ ਪੇਂਡੂ ਚੌਂਕੀਦਾਰ : ਗੁਰਮੇਲ ਸਿੰਘ
ਚੋਣਾਂ ਦੇ ਕੰਮ ਦਾ ਬਾਈਕਾਟ ਕਰਨਗੇ ਪੇਂਡੂ ਚੌਂਕੀਦਾਰ- ਪ੍ਰਧਾਨ ਗੁਰਮੇਲ ਸਿੰਘ
Publish Date: Mon, 08 Dec 2025 07:15 PM (IST)
Updated Date: Tue, 09 Dec 2025 04:13 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਹਲਕਾ ਪਾਇਲ ਦੇ ਪੇਂਡੂ ਚੌਂਕੀਦਾਰਾਂ ਦੀ ਮੀਟਿੰਗ ਮਲੌਦ ਵਿਖੇ ਪੇਂਡੂ ਚੌਂਕੀਦਾਰ ਯੂਨੀਅਨ ਸਬ ਤਹਿਸੀਲ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਰਾਮਗੜ੍ਹ ਸਰਦਾਰਾਂ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਚੌਂਕੀਦਾਰਾਂ ਨੇ ਭਾਗ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਚੌਂਕੀਦਾਰਾਂ ਲਈ 1500 ਰੁਪਏ ਮਹੀਨਾ ਮਾਣ ਭੱਤਾ ਨਿਰਧਾਰਿਤ ਕੀਤਾ ਹੋਇਆ ਹੈ ਪ੍ਰੰਤੂ ਪਿਛਲੇ ਕਈ ਮਹੀਨਿਆਂ ਤੋਂ ਮਾਣ ਭੱਤਾ ਨਾ ਮਿਲਣ ਕਾਰਣ ਚੌਂਕੀਦਾਰਾਂ ਵਿੱਚ ਭਾਰੀ ਰੋਸ਼ ਹੈ। ਉਨ੍ਹਾਂ ਕਿਹਾ ਕਿ ਜਿੱਥੇ ਚੌਂਕੀਦਾਰਾਂ ਨੂੰ ਹਰ ਇੱਕ ਮਹਿਕਮੇ ਦੇ ਕੰਮ ਵਿੱਚ ਸਹਿਯੋਗ ਕਰਨਾ ਪੈਂਦਾ ਹੈ ਉਥੇ ਕੋਈ ਵੀ ਤਿਉਹਾਰ ਜਿਵੇਂ ਦਿਵਾਲੀ ਆਦਿ ਮੌਕੇ ਵੀ ਕੋਈ ਮਾਣ ਭੱਤਾ ਨਹੀਂ ਮਿਲਦਾ। ਇਸ ਮੌਕੇ ਸਮੂਹ ਚੌਂਕੀਦਾਰਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਨਿਗੁੱਣੇ ਮਾਣ ਭੱਤੇ ਅਤੇ ਵੱਧ ਕੰਮ ਦੇ ਵਿਰੋਧ ਵਿੱਚ 14 ਦਸਬੰਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਚੋਣਾਂ ਵਿੱਚ ਕੋਈ ਵੀ ਡਿਊਟੀ ਨਹੀਂ ਕਰੇਗਾ। ਇਸ ਮੌਕੇ ਮੇਲ ਸਿੰਘ ਚੋਮੋ, ਰਾਜ ਸਿੰਘ ਦੌਲਤਪੁਰ, ਸੋਹਣ ਸਿੰਘ ਕਿਸ਼ਨਪੁਰਾ, ਬਲਜੀਤ ਸਿੰਘ ਜੀਰਖ, ਕੁਲਦੀਪ ਸਿੰਘ ਪੰਧੇਰ ਖੇੜੀ, ਰਣਜੀਤ ਸਿੰਘ ਗੋਸਲ, ਅਵਤਾਰ ਸਿੰਘ ਖੇੜੀ, ਨਿਰਭੈ ਸਿੰਘ ਰੱਬੋਂ ਆਦਿ ਹਾਜ਼ਰ ਸਨ।