ਰਘਵੀਰ ਸਿੰਘ ਜੱਗਾ, ਰਾਏਕੋਟ

ਰੋਟਰੀ ਕਲੱਬ ਰਾਏਕੋਟ (ਮਿਡਟਾਊਨ) ਵੱਲੋਂ ਸਿਵਲ ਹਸਪਤਾਲ ਰਾਏਕੋਟ ਦੇ ਐੱਸਐੱਮਓ ਡਾ. ਅਲਕਾ ਮਿੱਤਲ ਨੂੰ 300 ਪੀਪੀ ਕਿੱਟਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਫਾਰਮਾਸਿਸਟ ਜਸਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਰੋਟਰੀ ਕਲੱਬ ਰਾਏਕੋਟ ਸਿਵਲ ਹਸਪਤਾਲ ਰਾਏਕੋਟ ਨੂੰ 300 ਪੀਪੀ ਕਿੱਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੀਪੀ ਕਿੱਟਾਂ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਸਾਂਭ ਸੰਭਾਲ ਕਰਨ ਵਾਲੇ ਵਿਅਕਤੀ ਅਤੇ ਕੋਰੋਨਾ ਸੈਂਪਲ ਲੈਣ ਵਾਲਾ ਸਟਾਫ ਨੂੰ ਵੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਇਸ ਨੇਕ ਕਾਰਜ ਲਈ ਰੋਟਰੀ ਕਲੱਬ ਰਾਏਕੋਟ (ਮਿਡਟਾਊਨ) ਅਤੇ ਪ੍ਰਧਾਨ ਅਵਤਾਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਰਾਏਕੋਟ (ਮਿਡਟਾਊਨ) ਵੱਲੋਂ ਸਮੇਂ ਸਮੇਂ 'ਤੇ ਅੱਖਾਂ ਦੀਆਂ ਬਿਮਾਰੀਆਂ, ਖੂਨਦਾਨ ਕੈਂਪ, ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਦੇ ਲੋਕ ਭਲਾਈ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਜਿੱਥੇ ਉਨ੍ਹਾਂ ਵੱਲੋਂ ਮਾਸਕ, ਸੈਨੇਟਾਈਜਰ ਵੰਡੇ ਗਏ ਹਨ, ਉੱਥੇ ਸਿਵਲ ਹਸਪਤਾਲ ਨੂੰ 300 ਪੀਪੀ ਕਿੱਟਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਐੱਸਐੱਮਓ ਅਲਕਾ ਮਿੱਤਲ, ਸੈਕਟਰ ਸਤੀਸ਼ ਭੱਲਾ, ਪ੍ਰਰੋਜੈਕਟ ਚੇਅਰਮੈਨ ਸੰਤੋਸ਼ ਖੁਰਾਣਾ, ਗੁਰਦੇਵ ਸਿੰਘ ਤਲਵੰਡੀ, ਨਰੈਣ ਦੱਤ ਕੌਸ਼ਿਕ, ਤਲਵੰਦਰ ਸਿੰਘ ਜੱਸਲ, ਹਰਮਿੰਦਰ ਸਿੰਘ ਰਾਣਾ, ਤਲਵਿੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ, ਨਿਰਭੈ ਸਿੰਘ ਪੂਨੀਆਂ, ਸਤਵੀਰ ਸਿੰਘ ਚੱਢਾ ਆਦਿ ਹਾਜ਼ਰ ਸਨ।