ਪੱਤਰ ਪੇ੍ਰਰਕ, ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਤੇ ਗਿੱਲ ਰੋਡ ਪੁਲ ਤੋਂ ਨਹਿਰ ਦੇ ਨਾਲ-ਨਾਲ ਸਿਮਰਨ ਪੈਲਿਸ ਲੁਹਾਰਾ ਪੁਲ ਤਕ ਸੜਕ ਨੂੰ ਹਲਕਾ ਆਤਮ ਨਗਰ ਦੇ ਵਿਧਾਇਕ ਕੋਟੇ ਵਿੱਚੋ 87.98 ਲੱਖ ਦੀ ਲਾਗਤ ਨਾਲ ਲੁੱਕ ਪਾਉਣ ਦਾ ਕੰਮ ਪਾਸ ਕਰਵਾਇਆ, ਜਿਸ ਨੂੰ ਬਣਾਉਣ ਦਾ ਕੰਮ ਚੰਦ ਦਿਨਾਂ ਦੇ ਅੰਦਰ ਹੀ ਸ਼ੁਰੂ ਹੋ ਜਾਵੇਗਾ। ਇਸ ਦੇ ਪਾਸ ਹੋਣ ਨਾਲ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨਾਂ੍ਹ ਬੈਂਸ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਬੈਂਸ ਨੇ ਕਿਹਾ ਕਿ ਇਹ ਸੜਕ ਕਾਫੀ ਸਮੇਂ ਤੋਂ ਬਣੀ ਨਾ ਹੋਣ ਕਾਰਨ ਇਸ ਦੀ ਹਾਲਤ ਖਸਤਾ ਸੀ।

ਇਸ ਤੋਂ ਰੋਜ਼ਾਨਾ ਕਰੀਬ 20 ਕਲੋਨੀਆਂ ਦੇ ਵਸਨੀਕ ਲੱਗਦੇ ਹਨ ਤੇ ਸੜਕ ਟੁੱਟੀ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ। ਉਨਾਂ੍ਹ ਕਿਹਾ ਕਿ ਉਹ ਸਿਰਫ ਆਪਣੇ ਹਲਕੇ ਤਕ ਹੀ ਸੀਮਿਤ ਨਹੀ ਹਨ, ਸਗੋਂ ਜਿੱਥੇ ਬਾਕੀ ਪਾਰਟੀਆ ਹੱਥ ਖੜ੍ਹੇ ਕਰ ਜਾਂਦੀਆਂ ਹਨ ਤਾਂ ਲੋਕ ਉਸ ਸਮੇ ਲੋਕ ਇਨਸਾਫ ਪਾਰਟੀ ਦੇ ਦਫ਼ਤਰ ਬੈਂਸ ਕੋਲ ਆਉਦੇ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਬਾਕੀ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਹੈ, ਕਿਉਂਕਿ ਇਹ ਉਨ੍ਹਾਂ ਵਾਂਗ ਲਾਅਰੇ ਨਹੀ ਲਾਉਂਦੀ, ਸਗੋਂ ਜੋ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦੀ ਹੈ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਗੋਗੀ ਸ਼ਰਮਾ, ਇੰਦਰਜੀਤ ਸਿੰਘ ਮਨੂੰ, ਕੁਲਜਿੰਦਰ ਸਿੰਘ ਬਿੱਟੀ, ਹਰਦੀਪ ਸਿੰਘ ਸਾਜਨ, ਪ੍ਰਰੀਤਮ ਸਿੰਘ ਮਨੈਜਰ, ਬਲਵੀਰ ਸਿੰਘ, ਤਰਲੋਕ ਸਿੰਘ, ਬਲਵਿੰਦਰ ਸਿੰਘ ਖਾਲਸਾ, ਪਲੋਵੰਦਰ ਸਿੰਘ ਹੋਲਦਾਰ, ਤਰਿਸ਼ਨ ਸਿੰਘ, ਪਰਮਿੰਦਰ ਸਿੰਘ, ਅਮਰਪਾਲ ਸਿੰਘ, ਜਸਵਿੰਦਰ ਸਿੰਘ ਡਾਕਰ, ਪ੍ਰਰੀਤਮ ਸਿੰਘ ਭੋਲਾ, ਅਮਨਦੀਪ ਸਿੰਘ ਪਿੰ੍ਸ, ਹਰਦੀਪ ਸਿੰਘ ਠੁਕਰਾਲ, ਦਵਿੰਦਰ ਸਿੰਘ ਰਾਣਾ, ਡਾ. ਨਿਰਮਲ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।