ਕੁਲਵਿੰਦਰ ਸਿੰਘ ਰਾਏ, ਖੰਨਾ : ਜੀਟੀ ਰੋਡ ਖੰਨਾ ਦੇ ਪੁਲ਼ 'ਤੇ ਅਚਾਨਕ ਇਕ ਕਾਰ ਪਲਟ ਗਈ ਜਿਸ ਨਾਲ ਕਾਰ ਸਵਾਰ ਦੋ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਇਕ ਬਰੀਜ਼ਾ ਗੱਡੀ ਲੁਧਿਆਣਾ ਤੋਂ ਆ ਰਹੀ ਸੀ ਕਿ ਅਚਾਨਕ ਜੀਟੀ ਰੋਡ ਦੇ ਪੁਲ਼ ਉੱਤੇ ਹੀ ਪਲਟ ਗਈ। ਕਾਰ ਸਵਾਰ ਇਕ ਔਰਤ ਤੇ ਆਦਮੀ ਗੱਡੀ 'ਚ ਬੁਰੀ ਤਰ੍ਹਾਂ ਫਸ ਗਏ। ਮੌਕੇ 'ਤੇ ਪੁੱਜੀ ਪੁਲਿਸ ਤੇ ਲੋਕਾਂ ਨੇ ਉਨ੍ਹਾਂ ਦੋਵਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਆਂਦਾ। ਟ੍ਰੈਫਿਕ ਇੰਚਾਰਜ ਪਵਨਦੀਪ ਸਿੰਘ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਗੱਡੀ ਦੇ ਡਰਾਈਵਰ ਦੀ ਅੱਖ ਲੱਗ ਗਈ ਹੋਵੇਗੀ ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ। ਗੱਡੀ ਸੜਕ ਉੱਤੇ ਲੱਗੇ ਲੋਹੇ ਦੇ ਐਂਗਲਾ ਨਾਲ ਟਕਰਾ ਗਈ ਤੇ ਤੇਜ਼ ਰਫ਼ਤਾਰ ਗੱਡੀ ਸੜਕ ਉੱਤੇ ਪਲਟ ਗਈ।

Posted By: Seema Anand