ਜੇਐੱਨਐੱਨ, ਲੁਧਿਆਣਾ : ਦੇਹਾਤ 'ਚ ਹੋਏ ਇਕ ਭਿਆਨਕ ਸੜਕ ਹਾਦਸਿਆਂ 'ਚ ਵੀਰਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਵੀਰਵਾਰ ਸਵੇਰੇ 9.00 ਵਜੇ ਦੇ ਕਰੀਬ ਰਾਇਕੋਟ ਰੋਡ 'ਤੇ ਪਿੰਡ 'ਚ ਰੂਮੀ 'ਚ ਪੁਲ਼ੀ ਦੇ ਨਜ਼ਦੀਕ ਇਹ ਹਾਦਸਾ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਸੰਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਰਾਇਕੋਟ ਆਪਣੇ ਇਕ ਹੋਰ ਸਾਥੀ ਜੋ ਕਿ ਸ਼ੇਰਪੁਰ ਧੁਰੀ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਤੇ ਇਹ ਦੋਵੇਂ ਮੋਗਾ 'ਚ ਕਿਸੇ ਫਾਈਨੈਂਸ ਬੈਂਕ 'ਚ ਲੱਗੇ ਹੋਏ ਸਨ। ਇਹ ਦੋਵੇਂ ਆਪਣੇ ਮੋਟਰਸਾਈਕਲ 'ਤੇ ਬੈਂਕ 'ਚ ਡਿਊਟੀ ਕਰਨ ਲਈ ਜਾ ਰਹੇ ਸਨ। ਇਸੇ ਦੌਰਾਨ ਪਿੰਡ ਰੂਮੀ 'ਚ ਪੁਲ਼ੀ ਦੇ ਨਜ਼ਦੀਕ ਦੁੱਧ ਵਾਲੀ ਗੱਡੀ ਨਾਲ ਇਨ੍ਹਾਂ ਦਾ ਮੋਟਰਸਾਈਕਲ ਨਾਲ ਟਾਕਰਾ ਹੋ ਗਿਆ। ਦੋਵੇਂ ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਧੁੰਦ ਦੇ ਮੌਸਮ 'ਚ ਵੱਧ ਰਹੇ ਹਾਦਸੇ

ਦੇਹਾਤ ਦੇ ਪਿੰਡਾਂ 'ਚ ਧੁੰਦ ਦੇ ਮੌਸਮ 'ਚ ਸੜਕ ਹਾਦਸਿਆਂ ਦੇ ਮਾਮਲੇ ਅਚਾਨਕ ਵੱਧ ਗਏ ਹਨ। ਜੀਟੀ ਰੋਡ 'ਚ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਗਏ ਹਨ। ਕਈ ਸਥਾਨਾਂ 'ਤੇ ਲਾਈਟ ਦੀ ਸੁਵਿਧਾ ਨਾ ਹੋਣ ਨਾਲ ਮਾਮਲੇ ਵੱਧ ਰਹੇ ਹਨ। ਗੌਰਤਲਬ ਹੈ ਕਿ ਇਕ ਦਿਨ ਪਹਿਲਾਂ ਜੀਟੀ ਰੋਡ ਸਥਿਤ ਸੇਖੇਵਾਲ ਗੇਟ ਕੋਲ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਸੂਚਨਾ ਮਿਲਦਿਆਂ ਹੀ ਥਾਣਾ ਦਰੇਸੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਤੇ ਕਾਰਵਾਈ ਪੂਰੀ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਨਗਰ ਦੀ ਗਲੀ ਨੰਬਰ 2 ਨਿਵਾਸੀ ਰਾਜ ਕੁਮਾਰ (44) ਦੇ ਰੂਪ 'ਚ ਹੋਈ ਸੀ।

Posted By: Amita Verma