ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਈਐੱਫ ਪ੍ਰਰੋਡਕਸ਼ਨ ਮੁੰਬਈ ਤੇ ਆਰਸੀਐੱਚਡੀ ਪ੍ਰਰੋਡਕਸ਼ਨ ਹਾਊਸ ਵੱਲੋਂ ਸੰਦੀਪ ਕੁਮਾਰ ਦੀ ਅਗਵਾਈ 'ਚ ਬਸੰਤ ਸਿਟੀ ਸਥਿਤ ਆਰਕੇ ਫਿਟਨੈੱਸ ਸਟੂਡੀਓ ਐਂਡ ਡਾਂਸ ਅਕੈਡਮੀ ਵਿਖੇ 'ਮਿਸ ਐਂਡ ਮਿਸੇਜ਼ ਸੁਪਰ ਮਾਡਲ ਇੰਡੀਆ-2019' ਮੁਕਾਬਲੇ ਲਈ ਆਡੀਸ਼ਨ ਲਏ ਗਏ, ਜਿਸ 'ਚ ਆਡੀਸ਼ਨ ਦੇਣ ਪੁੱਜੀਆਂ ਕੁੜੀਆਂ ਤੇ ਅੌਰਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਆਡੀਸ਼ਨ ਲੈਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਮਿਸ ਪੰਜਾਬ ਹੇਮਾਂਸ਼ੀ ਨਹੇਰੀਆ ਤੇ ਕੋਰਿਓਗ੍ਰਾਫਰ 'ਤੇ ਫਿਲਮ ਡਾਇਰੈਕਟਰ ਸੁਨੀਤਾ ਸਿੰਘ ਨੇ ਆਡੀਸ਼ਨ ਦੇਣ ਵਾਲਿਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਕਈ ਸਵਾਲ ਕੀਤੇ।

ਇਸ ਮੌਕੇ ਅਕੈਡਮੀ ਦੀਆਂ ਸਰਗਰਮੀਆਂ ਸਬੰਧੀ ਆਰਕੇ ਫਿਟਨੈੱਸ ਸਟੂਡੀਓ ਐਂਡ ਡਾਂਸ ਅਕੈਡਮੀ ਦੀ ਪ੍ਰਬੰਧਕ ਅਮਰਜੀਤ ਕੌਰ ਨੇ ਦੱਸਿਆ ਕਿ ਅਕੈਡਮੀ ਵੱਲੋਂ ਸਮੇਂ-ਸਮੇਂ 'ਤੇ ਕੋਰੀਓਗ੍ਰਾਫੀ ਰਾਹੀਂ ਕੈਂਸਰ ਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸਾਲ ਸਪੋਰਟਸ ਡੇਅ ਮਨਾਇਆ ਜਾਂਦਾ ਹੈ, ਜਿਸ 'ਚ ਕੋਈ ਵੀ ਨੌਜਵਾਨ ਜਾਂ ਬੱਚਾ ਭਾਗ ਲੈ ਸਕਦਾ ਹੈ।

ਅਮਰਜੀਤ ਕੌਰ ਨੇ ਕਿਹਾ ਕਿ ਪ੍ਰਰੋਟੀਨ ਸਪਲੀਮੈਂਟ ਦੀ ਬਜਾਏ ਉਨ੍ਹਾਂ ਵਿਦਿਆਰਥੀਆਂ ਨੂੰ ਹਮੇਸ਼ਾ ਨੈਚੂਰਲ ਡਾਈਟ ਲੈਣ ਦੀ ਸਲਾਹ ਦਿੱਤੀ ਤੇ ਸਿਹਤਮੰਦ ਖ਼ੁਰਾਕ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਨਵੇਂ ਵਰੇ੍ਹ 'ਚ ਉਹ 'ਨਿਰਭਇਆ ਦਾ ਫੀਅਰਲੈੱਸ' ਪ੍ਰਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜਿਸ 'ਚ ਕੁੜੀਆਂ ਤੇ ਬੱਚਿਆਂ ਨੂੰ ਆਤਮ ਰੱਖਿਆ ਲਈ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਸੰਸਥਾ 'ਆਪ ਕੀ ਐੱਨਜੀਓ' ਦੇ ਸਹਿਯੋਗ ਨਾਲ ਬੱਚਿਆਂ ਨੂੰ ਮੁਫ਼ਤ ਸੰਗੀਤ ਸਿਖਾਉਣ ਦੀ ਗੱਲ ਵੀ ਸਾਂਝੀ ਕੀਤੀ। ਇਸ ਮੌਕੇ 'ਮਿਸ ਐਂਡ ਮਿਸੇਜ਼ ਸੁਪਰ ਮਾਡਲ ਇੰਡੀਆ-2019' ਦੇ ਪ੍ਰਬੰਧਕ ਸੰਦੀਪ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਆਡੀਸ਼ਨ ਲਏ ਜਾਣਗੇ। ਇਸ ਮੌਕੇ ਕੋਚ ਤਰੁਣ ਸੋਹਲ, ਅਮਰਬੀਰ ਸਿੰਘ, ਮਨਦੀਪ ਸਿੰਘ, ਪਵਨ ਕੁਮਾਰ ਤੇ ਅਰਚਨਾ ਆਦਿ ਹਾਜ਼ਰ ਸਨ।