ਜੇਐੱਨਐੱਨ, ਲੁਧਿਆਣਾ : ਕੋਵਿਡ ਦੇ ਵਧਦੇ ਖ਼ਤਰੇ ਦੇ ਵਿਚਕਾਰ ਵਿੰਟਰ ਸੀਜ਼ਨ ਨੂੰ ਲੈ ਕੇ ਉੱਦਮੀ ਚਿੰਤਾ ’ਚ ਆ ਗਏ ਹਨ ਤੇ ਲੁਧਿਆਣਾ ਉਦਯੋਗ ਨੇ ਅਜੇ ਕੇਸਾਂ ਦੇ ਵਧਣ ਦੇ ਚਲਦੇ ਵਿੰਟਰ ਗਾਰਮੈਂਟਸ ਦੀ ਪ੍ਰੋਡਕਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਅਜਿਹੇ ’ਚ ਇਕ ਵਾਰ ਫਿਰ ਪੀਪੀਆਈ ਕਿੱਟਾਂ ਤੇ ਮਾਸਕ ਦੀ ਮੰਗ ਦੁਬਾਰਾ ਤੇਜ਼ ਹੋ ਗਈ ਹੈ।

ਮੰਗ ਨੂੰ ਵੱਧਦੇ ਦੇਖ ਹੁਣ ਐੱਮਐੱਸਐੱਮਈ ਛੋਟੇ ਉਦਯੋਗਾਂ ਵੱਲੋਂ ਮਾਸਕ ਤੇ ਪੀਪੀਆਈ ਕਿੱਟਾਂ ਦਾ ਨਿਰਮਾਣ ਕਰ ਕੇ ਪ੍ਰੋਡਕਸ਼ਨ ਨੂੰ ਜਾਰੀ ਰੱਖਿਆ ਜਾ ਰਿਹਾ ਹੈ ਪਰ ਇੰਡਸਟਰੀ ਨੂੰ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ ਕਿਉਂਕਿ ਇਹ ਸਮਾਂ ਵਿੰਟਰ ਦੀ ਪ੍ਰੋਡਕਸ਼ਨ ਲਈ ਅਹਿਮ ਰਹਿੰਦਾ ਹੈ ਤੇ ਕਾਰੋਬਾਰ ਇਸ ਸਮੇਂ ਤੇਜ਼ੀ ਨਾਲ ਆਉਂਦਾ ਹੈ ਪਰ ਇਸ ਸਾਲ ਖ਼ਰੀਦਦਾਰਾਂ ਨੇ ਵੀ ਆਰਡਰ ਨੂੰ ਲੈ ਕੇ ਹੋਲਡ ਦੀ ਸਥਿਤੀ ਬਣਾ ਲਈ ਹੈ, ਜੋ ਪ੍ਰੋਡਕਸ਼ਨ ਕਰਨ ਲਈ ਇੰਡਸਟਰੀ ਨੂੰ ਡਰ ਸਤਾ ਰਿਹਾ ਹੈ ਤੇ ਮਾਰਚ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਵਿੰਟਰ ਗਾਰਮੈਂਟਸ ਦੀ ਪ੍ਰੋਡਕਸ਼ਨ ਅਜੇ ਹੋਲਡ ’ਤੇ ਹੈ। ਅਜਿਹੇ ’ਚ ਐੱਮਐੱਸਐੱਮਈ ਉਦਯੋਗ ਰੋਜ਼ੀ ਰੋਟੀ ਚਲਾਉਣ ਲਈ ਤੇ ਇਨਪੁਟ ਕਾਸਟ ਕੱਢਣ ਲਈ ਮਾਸਕ ਤੇ ਪੀਪੀਈ ਕਿੱਟ ਸਮੇਤ ਵਨ ਟਾਈਮ ਯੂਜ਼ ਉਤਪਾਦ ਕੋਵਿਡ ਮਰੀਜ਼ਾਂ ਲਈ ਤਿਆਰ ਕਰ ਰਹੇ ਹਨ।

Posted By: Sunil Thapa