ਪੱਤਰ ਪ੍ਰਰੇਰਕ, ਦੋਰਾਹਾ : ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਟ੍ਾਂਸਕੋ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ 10 ਦਸੰਬਰ ਨੂੰ ਪਟਿਆਲਾ ਵਿਖੇ ਧਰਨੇ ਦੀ ਤਿਆਰੀ ਲਈ ਸਰਬਜੀਤ ਸਿੰਘ ਦੀ ਪ੍ਰਧਾਨਗੀ 'ਚ ਬੈਠਕ ਕੀਤੀ ਗਈ। ਜਿਸ 'ਚ ਤਨਖ਼ਾਹਾਂ, ਪੈਨਸ਼ਨਾਂ ਰੋਕਣ ਦੇ ਵਿਰੋਧ 'ਚ ਰੈਗੂਲਰ ਮੁਲਾਜ਼ਮਾਂ ਦੀ ਡਵੀਜਨ ਦਫ਼ਤਰ ਅੱਗੇ ਹੋ ਰਹੀ ਰੈਲੀ 'ਚ ਸ਼ਮੂਲੀਅਤ ਕੀਤੀ ਗਈ। ਹਰਭੂਲ ਸਿੰਘ ਨੇ ਦੱਸਿਆ ਕਿ ਪਟਿਆਲੇ ਧਰਨੇ 'ਚ ਵੱਖ-ਵੱਖ ਸਬ ਡਵੀਜਨਾਂ ਸਿਟੀ ਦੋਰਾਹਾ, ਰਾਮਪੁਰ, ਪਾਇਲ, ਧਮੋਟ, ਘੁਢਾਣੀ ਕਲਾਂ, ਡਵੀਜਨ ਦਫਤਰ ਤੇ ਗਰਿੱਡ ਸਬ- ਸਟੇਸ਼ਨਾਂ 'ਚ ਕਾਮਿਆਂ ਵਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਸੇਵਾਮੁਕਤ ਬਿਜਲੀ ਕਾਮੇ ਰੈਗੂਲਰ ਮੁਲਾਜ਼ਮਾਂ ਨਾਲ ਮਿਲ ਕੇ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤਰਸੇਮ ਲਾਲ, ਹਰਬੰਸ ਸਿੰਘ ਦੋਬੁਰਜੀ, ਸੁਖਦੇਵ ਸਿੰਘ ਮਾਂਗਟ, ਪਿ੍ਰਤਪਾਲ ਸਿੰਘ, ਗੁਰਮੁੱਖ ਸਿੰਘ, ਹਰਦੇਵ ਸਿੰਘ, ਹਰਚਰਨ ਸਿੰਘ ਗਰੇਵਾਲ, ਕੁਲਵੰਤ ਸਿੰਘ, ਰਾਮ ਸਰੂਪ, ਰਾਮ ਕਿ੍ਸ਼ਨ, ਜਸਵਿੰਦਰ ਸਿੰਘ ਤੇ ਕਿ੍ਸ਼ਨ ਕੁਮਾਰ ਨੇ ਮੰਗ ਕੀਤੀ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵਲੋ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।