ਰਾਧੀਕਾ ਕਪੂਰ, ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸੋਮਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨਿਆ। ਇਸ ਵਾਰ ਓਵਰਆਲ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਕੁੜੀਆਂ ਦਾ ਦਬਦਬਾ ਰਿਹਾ। ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੀ ਹਿਊਮੈਨਿਟੀਜ਼ ਸਟ੍ਰੀਮ ਦੀ ਗੁਰਵੀਨ ਕੌਰ ਨੇ 99.9 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਇਸੇ ਸਕੂਲ ਦੀ ਹਿਊਮੈਨਿਟੀਜ਼ ਸਟ੍ਰੀਮ ਦੀ ਜੈਸਮੀਨ ਮਾਂਗਟ ਨੇ 99.2 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਦੀ ਕਾਮਰਸ ਸਟ੍ਰੀਮ ਦੀ ਅਮੀਸ਼ਾ ਡਾਂਗ ਨੇ 99 ਫ਼ੀਸਦੀ ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ।

ਜੇ ਗੱਲ ਸਟ੍ਰੀਮ ਅਨੁਸਾਰ ਕਰੀਏ ਤਾਂ ਹਿਊਮੈਨਿਟੀਜ਼ ਸਟ੍ਰੀਮ 'ਚ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਦੀ ਗੁਰਵੀਨ ਕੌਰ ਨੇ 99.8 ਫ਼ੀਸਦੀ ਅੰਕਾਂ ਨਾਲ ਪਹਿਲਾ, ਇਸੇ ਸਕੂਲ ਦੀ ਜੈਸਮੀਨ ਮਾਂਗਟ ਨੇ 99.2 ਫ਼ੀਸਦੀ ਅੰਕਾਂ ਨਾਲ ਦੂਜਾ, ਕੁੰਦਨ ਵਿਦਿਆ ਮੰਦਰ ਸਕੂਲ ਦੀ ਇਸ਼ਿਤਾ ਕੁਕਰੇਜਾ ਨੇ 98.3 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਕਾਮਰਸ ਸਟ੍ਰੀਮ 'ਚ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਦੀ ਅਮੀਸ਼ਾ ਡਾਂਗ ਨੇ 99 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਦੇ ਹਰਸ਼ਿਤ ਅਗਰਵਾਲ ਤੇ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੀ ਨਵਿਆ ਜੈਨ ਨੇ ਕ੍ਰਮਵਾਰ 98.6 ਫ਼ੀਸਦੀ ਅੰਕ ਲੈ ਕੇ ਦੂਜਾ, ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਦੀ ਗੁਰਸਿਮਰ ਕੌਰ ਨੇ ਡੀਏਵੀ ਪੱਖੋਵਾਲ ਸਕੂਲ ਦੀ ਗਰਿਮਾ ਕਾਲੜਾ ਨੇ ਕ੍ਰਮਵਾਰ 98.4 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਨਾਨ-ਮੈਡੀਕਲ ਸਟ੍ਰੀਮ 'ਚ ਗ੍ਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਦੀ ਸ਼੍ਰੇਆ, ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਦੇ ਰੁਦਰ ਪ੍ਰਤਾਪ, ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੇ ਸ਼ੌਰਿਆ ਗੁਪਤਾ ਤੇ ਡੀਏਵੀ ਪੱਖੋਵਾਲ ਰੋਡ ਦੀ ਯਸ਼ਿਕਾ ਮਲਹੋਤਰਾ ਨੇ ਕ੍ਰਮਵਾਰ 98 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਦੀ ਸੁਪਿ੍ਰਆ ਗਰੋਵਰ ਨੇ 97.6 ਫ਼ੀਸਦੀ ਅੰਕ ਹਾਸਲ ਕਰ ਕੇ ਦੂਜਾ ਤੇ ਬੀਵੀਐੱਮ ਕਿਚਲੂ ਨਗਰ ਦੇ ਪ੍ਰਣਵ ਗੁਪਤਾ ਨੇ 97.4 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਮੈਡੀਕਲ ਸਟ੍ਰੀਮ 'ਚ ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਦੇ ਆਰਿਆਮਨ ਮਹਾਜਨ ਨੇ 98.6 ਫ਼ੀਸਦੀ ਅੰਕਾਂ ਨਾਲ ਪਹਿਲਾ, ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਪ੍ਰਰੇਰਨਾ ਸਿੰਘ ਤੇ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੀ ਆਰਤੀ ਅਰੋੜਾ ਨੇ ਕ੍ਰਮਵਾਰ 98.2 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ।

ਦੱਸ ਦੇਈਏ ਕਿ ਸੀਬੀਆਈ ਨੇ ਜਿਵੇਂ ਹੀ ਨਤੀਜੇ ਐਲਾਨੇ ਤਾਂ ਕੁਝ ਸਮੇਂ ਲਈ ਵੈੱਬਸਾਈਟ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਥੇ, ਲੁਧਿਆਣਾ ਤੋਂ ਕਰੀਬ 15 ਹਜ਼ਾਰ ਵਿਦਿਆਰਥੀਆਂ ਨੇ 12ਵੀਂ ਦੀ ਪ੍ਰਰੀਖਿਆ ਦਿੱਤੀ ਸੀ।