ਕੁਲਵਿੰਦਰ ਸਿੰਘ ਰਾਏ, ਖੰਨਾ: ਸੀਬੀਐੱਸਈ ਦੇ ਬਾਰ੍ਹਵੀਂ ਦੇ ਐਲਾਨੇ ਨਤੀਜਿਆਂ 'ਚ ਖੰਨਾ ਇਲਾਕੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਤਹਿਤ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਿਰ ਦੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਡਾ. ਮਨੋਜ ਕੁਮਾਰ ਨੇ ਦੱਸਿਆ ਕਮਰਸ ਗਰੁੱਪ ਦੀ ਵਿਦਿਆਰਥਣ ਕੁਮਾਰੀ ਗਰੀਸ਼ਟਾ ਗਰਗ ਨੇ 96.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਕੁਮਾਰੀ ਪ੍ਰਾਂਜਲ ਅਨੰਦ ਨੇ 96.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਸ਼ੁਭਰੀਤ ਕੌਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਾਇੰਸ ਗਰੁੱਪ 'ਚ ਖੁਸ਼ੀ ਸਿੰਗਲਾ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦਿਸ਼ਾ ਵਿਜ ਨੇ 95 ਫੀਸਦੀ ਅੰਕ ਲੈਕੇ ਦੂਜਾ, ਤਰਨਪ੍ਰੀਤ ਕੌਰ ਤੇ ਯੋਗਿਤਾ ਨੇ 94.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਕਮੇਟੀ ਦੇ ਸੁਰੱਖਿਅਕ ਹੰਸ ਰਾਜ ਸੂਦ, ਪ੍ਰਧਾਨ ਵਿਨੋਦ ਵਸ਼ਿਸ਼ਟ, ਉਪ ਪ੍ਰਧਾਨ ਅਸ਼ੋਕ ਵਿਜ, ਸਕੱਤਰ ਰਾਜੇਸ਼ ਕੁਮਾਰ ਡਾਲੀ, ਮੈਨੇਜਰ ਵਿਨੋਦ ਗੁਪਤਾ, ਮੈਨੇਜਰ ਪਰਮਜੀਤ ਸਿੰਘ, ਨੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।


ਏਐੱਸ ਮਾਡਰਨ 'ਚੋਂ ਨਵੀਕੇਤ ਮਣਕੂ ਪਹਿਲੇ ਸਥਾਨ 'ਤੇ

ਏਐੱਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਸ਼ਮਿੰਦਰ ਵਰਮਾ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਵਿਦਿਆਰਥੀ ਨਵੀਕੇਤ ਮਣਕੂ ਨੇ 96.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਿਮਾਂਸ਼ੂ ਕੁਮਾਰ ਨੇ 94.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਜੋਬਨਪ੍ਰੀਤ ਸਿੰਘ ਨੇ 94 ਫੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਮਰਸ ਗਰੁੱਪ 'ਚ ਗੌਰਵ ਕੁਮਾਰ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਰਿਸ਼ਭ ਵਰਮਾ ਨੇ 93.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਸਵਿਯਾ ਸਿੰਗਲਾ ਨੇ 91.4 ਫੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ 'ਚ ਲਕਸ਼ਿਤਾ ਸੂਦ ਨੇ 94.8 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਚਰਨਜੀਤ ਕੌਰ ਨੇ 92.2 ਫੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਤੇ ਸੁਖਮਨੀ ਨੇ 91.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਫ਼ਲਤਾ 'ਤੇ ਸਕੂਲ ਪ੍ਰਬੰਧਕੀ ਕਮੇਟੀ, ਸਕੂਲ ਮੁੱਖੀ ਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।


ਕੁਬੇਰ ਭਸੀਨ ਤੇ ਜਸ਼ਨਪ੍ਰੀਤ ਨੇ ਰਾਧਾ ਵਾਟੀਕਾ ਦਾ ਨਾਮ ਚਮਕਾਇਆ

ਰਾਧਾ ਵਾਟੀਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਪ੍ਰਿੰਸੀਪਲ ਅਨੁਪਮਾ ਸ਼ਰਮਾ ਨੇ ਦੱਸਿਆ ਕਿ ਕਾਮਰਸ ਗਰੁੱਪ 'ਚ ਕੁਬੇਰ ਭਸੀਨ ਤੇ ਜਸ਼ਨਪ੍ਰੀਤ ਸਿੰਘ ਨੇ 92.6 ਫੀਸਦੀ ਅੰਕ ਲੈਕੇ ਪਹਿਲਾ ਸਥਾਨ, ਏਕਮਪ੍ਰੀਤ ਬੋਪਾਰਾਏ ਨੇ 91.4 ਫੀਸਦੀ ਅੰਕ ਲੈਕੇ ਦੂਜਾ ਸਥਾਨ ਤੇ ਹਰਮਨਜੋਤ ਕੌਰ ਨੇ 90.6 ਫੀਸਦੀ ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਾਇੰਸ ਗਰੁੱਪ 'ਚ ਗੁਨੀਨ ਗੋਇਲ ਨੇ 95 ਫੀਸਦੀ ਅੰਕ ਲੈਕੇ ਪਹਿਲਾ ਸਥਾਨ, ਖੁਸ਼ਮੀਤ ਕੌਰ ਨੇ 94.8 ਫੀਸਦੀ ਅੰਕ ਲੈਕੇ ਦੂਜਾ ਸਥਾਨ ਤੇ ਗੁਰਲੀਨ ਕੌਰ ਨੇ 94.4 ਫੀਸਦੀ ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ 'ਚ ਨਵਨੀਤ ਕੌਰ ਨੇ 88.2 ਫੀਸਦੀ ਅੰਕ ਲੈਕੇ ਪਹਿਲਾ ਸਥਾਨ, ਰਵਨੀਤ ਕੌਰ ਤੇ ਸਿਮਰਨਜੀਤ ਕੌਰ ਨੇ 87 ਫੀਸਦੀ ਅੰਕ ਲੈਕੇ ਦੂਜਾ ਸਥਾਨ ਤੇ ਅਰਮਾਨਜੋਤ ਸਿੰਘ ਨੇ 86.4 ਫੀਸਦੀ ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਕਮੇਟੀ ਦੇ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫ਼ਤ, ਡਾਇਰੈਕਟਰ ਅਰਵਿੰਦ ਸਕਰਸੁਧਾ, ਜਨਰਲ ਸਕੱਤਰ ਕੁਲਭੂਸ਼ਨ ਰਾਏ ਸੋਫ਼ਤ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।


ਗ੍ਰੀਨ ਗਰੋਵ ਦੀ ਖੁਸ਼ਦੀਪ ਨੇ ਲਿਆ ਪਹਿਲਾ ਸਥਾਨ

ਗ੍ਰੀਨ ਗਰੋਵ ਪਬਲਿਕ ਸਕੂਲ ਦੇ ਬਾਰਵੀਂ ਜਮਾਤ ਦਾ ਨਤੀਜਾ ਵੀ ਸੌ ਫ਼ੀਸਦੀ ਰਿਹਾ। ਸਕੂਲ ਪ੍ਰਿੰਸੀਪਲ ਸੂਜੀ ਜਾਰਜ ਨੇ ਦੱਸਿਆ ਕਿ ਨਾਨ ਮੈਡੀਕਲ ਦੇ ਵਿਦਿਆਰਥੀ ਖੁਸ਼ਦੀਪ ਕੌਰ ਨੇ 96 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਹਰਲੀਨ ਕੌਰ ਨੇ 95.8 ਫੀਸਦੀ ਅੰਕ ਲੈ ਕੇ ਦੂਜਾ ਸਥਾਨ, ਭਵਨੂਰ ਨੇ 95.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ 'ਚ ਹਿਤਾਸ਼ੂ ਨੇ 94.6 ਫੀਸਦੀ ਅੰਕ ਲੈ ਕੇ ਪਹਿਲਾ, ਪਰਮਵੀਰ ਸਿੰਘ ਨੇ 92.8 ਫੀਸਦੀ ਅੰਕ ਲੈ ਕੇ ਦੂਜਾ, ਹਰਲੀਨ ਕੌਰ ਨੇ 91.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਮਰਸ ਗਰੁੱਪ ਦੇ ਰਮਨੀਕ ਕੌਰ ਬੋਪਾਰਾਏ ਤੇ ਨਵਜੋਤ ਕੌਰ ਨੇ 93.2 ਫੀਸਦੀ ਅੰਕ ਲੈਕੇ ਪਹਿਲਾ, ਰਵਨੀਤ ਕੌਰ ਨੇ 91.2 ਫੀਸਦੀ ਅੰਕ ਲੈਕੇ ਦੂਜਾ ਤੇ ਗੁਰਪਵਨਜੋਤ ਕੌਰ ਨੇ 90.2 ਫੀਸਦੀ ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ 'ਚ ਸੁਖਦੀਪ ਸਿੰਘ ਨੇ 96.2 ਫੀਸਦੀ ਅੰਕ ਲੈਕੇ ਪਹਿਲਾ, ਗੁਰਜੀਵਨ ਨੇ 95.8 ਫੀਸਦੀ ਅੰਕ ਲੈਕੇ ਦੂਜਾ, ਨਵਪ੍ਰੀਤ ਨੇ 93.8 ਫੀਸਦੀ ਅੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਚੇਅਰਮੈਨ ਜੇਪੀਐੱਸ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।


ਡੀਏਵੀ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਨਤੀਜਾ

ਡੀਏਵੀ ਪਬਲਿਕ ਸਕੂਲ ਖੰਨਾ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਪ੍ਰਿੰਸੀਪਲ ਅਨੂਜਾ ਭਾਰਦਵਾਜ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਵਿਦਿਆਰਥੀ ਅਨਮੋਲਜੀਤ ਸਿੰਘ ਨੇ 86.8 ਫੀਸਦੀ ਅੰਕ ਲੈ ਕੇ, ਕਾਮਰਸ ਦੀ ਵਿਦਿਆਰਥਣ ਦਿਕਸ਼ਾ ਨੇ 88.2 ਫੀਸਦੀ ਅੰਕ ਲੈਕੇ ਤੇ ਆਰਟਸ ਗਰੁੱਪ ਦੇ ਵਿਦਿਆਰਥੀ ਰਿਤਿਸ਼ ਨੇ 80.4 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਕਮੇਟੀ ਤੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।


ਮਦਰ ਟਰੇਸਾ ਦੇ ਗੁਰਜੋਤ ਕੌਰ ਤੇ ਵਿਕਰਾਂਤ ਰਹੇ ਅੱਵਲ

ਸੇਂਟ ਮਦਰ ਟਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨਾ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਚੇਅਰਮੈਨ ਸੁਰਿੰਦਰ ਸ਼ਾਹੀ ਤੇ ਪ੍ਰਿੰਸੀਪਲ ਅੰਜੂ ਭਾਟੀਆਂ ਨੇ ਦੱਸਿਆ ਕਿ ਮੈਡੀਕਲ 'ਚ ਗੁਰਜੋਤ ਕੌਰ ਤੇ ਵਿਕਰਾਂਤਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਕਸ਼ਿਸ਼ ਵਿੱਜ ਨੇ ਅੰਗਰੇਜੀ 'ਚ 92 ਫੀਸਦੀ, ਬਾਇਓਲੋਜੀ 'ਚ 89 ਫੀਸਦੀ ਤੇ ਫਿਜੀਕਲ ਐਜੂਕੇਸ਼ਨ 'ਚ 82 ਫੀਸਦੀ ਅੰਕ ਲਏ। ਗੁਰਜੋਤ ਕੌਰ ਨੇ ਅੰਗਰੇਜੀ 'ਚ 85 ਫੀਸਦੀ ਤੇ ਫਿਜੀਕਲ ਐਜੂਕੇਸ਼ਨ 'ਚ 85 ਫੀਸਦੀ ਅੰਕ ਪ੍ਰਾਪਤ ਕੀਤੇ। ਵਿਕਰਾਂਤਵੀਰ ਨੇ ਇਤਿਹਾਸ 'ਚ 89 ਫੀਸਦੀ ਅੰਕ ਲਏ। ਪ੍ਰਭਨੂਰ ਨੇ ਅੰਗਰੇਜੀ 'ਚ 85 ਫੀਸਦੀ, ਸਰੀਰਕ ਸਿੱਖਿਆ 'ਚ 86 ਫੀਸਦੀ, ਹਰਸ਼ਪ੍ਰੀਤ ਨੇ ਅੰਗਰੇਜੀ 'ਚ 82 ਤੇ ਸਰੀਰਕ ਸਿੱਖਿਆ 'ਚ 85 ਅੰਕ ਪ੍ਰਾਪਤ ਕੀਤੇ। ਚੇਅਰਮੈਨ ਸ਼ਾਹੀ ਤੇ ਪ੍ਰਿੰਸੀਪਲ ਨੇ ਬੱਚਿਆਂ ਦੀ ਇਸ ਪ੍ਰਾਪਤੀ 'ਤੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾਂ ਕੀਤੀ।

ਗੁਰੂ ਨਾਨਕ ਮਾਡਲ ਸਕੂਲ ਦੇ ਵਿਦਿਆਰਥੀਆਂ ਨਾਮ ਕੀਤਾ ਰੌਸ਼ਨ

ਗੁਰੂ ਨਾਨਕ ਮਾਡਲ ਸਕੂਲ ਦੋਰਾਹਾ ਦਾ ਨਤੀਜਾ ਵੀ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ ਡੀਪੀ ਠਾਕੁਰ ਨੇ ਦੱਸਿਆ ਕਿ ਕਾਮਰਸ ਗਰੁੱਪ 'ਚ ਅਰਸ਼ਦੀਪ ਸਿੰਘ 97 ਫੀਸਦੀ ਅੰਕ ਲੈ ਕੇ ਪਹਿਲਾ, ਰਿਤਿਕਾ ਨੇ 91.8 ਫੀਸਦੀ ਅੰਕ ਲੈ ਕੇ ਦੂਜਾ, ਕਾਜਲ ਰਾਣੀ ਨੇ 91 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ ਮੈਡੀਕਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ 94.6 ਫੀਸਦੀ ਅੰਕ ਲੈ ਕੇ ਪਹਿਲਾ, ਸੁਖਮਨਪ੍ਰੀਤ ਕੌਰ ਨੇ 94 ਫੀਸਦੀ ਅੰਕ ਲੈ ਕੇ ਦੂਜਾ ਤੇ ਹਰਮਨਦੀਪ ਕੌਰ ਤੇ ਹਰਸਿਮਰਦੀਪ ਕੌਰ ਨੇ 93.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਦੇ ਵਿਦਿਆਰਥੀ ਦੀਸ਼ਾ ਮਸੀਹ ਨੇ 93.4 ਫੀਸਦੀ ਅੰਕ ਲੈ ਕੇ ਪਹਿਲਾ, ਭਵਨਜੋਤ ਕੌਰ ਨੇ 92.2 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸਫ਼ਲਤਾ 'ਤੇ ਸਕੂਲ ਕਮੇਟੀ ਦੇ ਪ੍ਰਧਾਨ ਰੂਪ ਬਰਾੜ, ਸੀਨੀਅਰ ਮੀਤ ਪ੍ਰਧਾਨ ਜੋਗੇਸ਼ਵਰ ਸਿੰਘ ਮਾਂਗਟ, ਉਪ- ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਕਾਰਜਕਾਰੀ ਪ੍ਰਬੰਧਕ ਰੁਪਿੰਦਰ ਬਰਾੜ, ਮੈਨੇਜਰ ਅਦਰਸ਼ਪਾਲ ਬੈਕਟਰ, ਫਾਈਨਾਂਸ ਸਕੱਤਰ ਪਵਿੱਤਰਪਾਲ ਸਿੰਘ ਪਾਂਗਲੀ, ਰਾਜਿੰਦਰ ਸਿੰਘ ਖਾਲਸਾ, ਰਵਿੰਦਰ ਸਿੰਘ ਮਲਹਾਂਸ ਨੇ ਵਧਾਈ ਦਿੱਤੀ।


ਸਮਰਾਲਾ ਦੇ ਸਕੂਲ ਦੇ ਨਤੀਜਾ ਰਿਹਾ ਸ਼ਾਨਦਾਰ

ਸਰਵਨ ਸਿੰਘ ਭੰਗਲਾਂ, ਸਮਰਾਲਾ:ਸੀਬੀਐੱਸਈ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਐੱਮਏਐੱਮ ਸਕੂਲ ਦਾ ਨਤੀਜਾ 100 ਫੀਸਦੀ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਸੰਜੀਵ ਬਨਿਆਲ ਨੇ ਦੱਸਿਆ ਕਿ ਮੈਡੀਕਲ ਦੇ ਵਿਦਿਆਰਥੀਆਂ ਸੈਫਜੋਤ ਨੇ 97 ਫੀਸਦੀ, ਮਹਿਰਮਜੀਤ ਨੇ 96 ਫੀਸਦੀ ਤੇ ਅੰਕਿਤਾ ਨੇ 95.8 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਨਾਨ ਮੈਡੀਕਲ 'ਚ ਰਿਤੇਸ਼ ਨੇ 94 ਫੀਸਦੀ ਅੰਕਾਂ ਨਾਲ ਪਹਿਲੀ ਪੁਜੀਸ਼ਨ, ਰਮਨੀਤ ਨੇ 93.8 ਅੰਕਾਂ ਨਾਲ ਦੂਜੀ ਤੇ ਪਰਮਜੋਤ ਨੇ 90.8 ਫੀਸਦੀ ਅੰਕ ਹਾਸਲ ਕਰਕੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਕਾਮਰਸ ਗਰੁੱਪ ਦੇ ਐਲਾਨੇ ਨਤੀਜੇ 'ਚ ਦਿਲਪ੍ਰੀਤ ਕੌਰ ਨੇ 92.2 ਫੀਸਦੀ, ਨਵਨੀਤ ਕੌਰ ਨੇ 84.6 ਫੀਸਦੀ ਤੇ ਪੁਨੀਤ ਕੌਰ ਨੇ 83.6 ਅੰਕਾਂ ਨਾਲ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਕਾਮਰਸ ਗਰੁੱਪ ਦਾ ਨਤੀਜਾ ਵੀ 97 ਫੀਸਦੀ ਰਿਹਾ। ਉਨ੍ਹਾਂ ਵਿਦਿਆਕਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।


ਸੈਕਰਡ ਹਾਰਟ ਸਕੂਲ ਨੇ ਵਿਦਿਆਰਥੀ ਕੀਤੇ ਸਨਮਾਨਿਤ

ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ:ਸੈਕਰਡ ਹਾਰਟ ਕਾਨਵੈਂਟ ਸਕੂਲ ਵਲੋਂ ਅੱਜ ਸਿੱਖਿਆ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਕੂਲ 'ਚ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਆਈਸੀਐੱਸਈ ਬੋਰਡ ਦੀ ਪ੍ਰੀਖਿਆ 'ਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਧਰੁਵ ਅਗਰਵਾਲ, ਜਾਨਵੀ, ਪ੍ਰਭਨੂਰ ਕੌਰ, ਗੁਰਕਰਨ ਸਿੰਘ, ਜਗਦੀਪ ਸਿੰਘ, ਟਵਿੰਕਲ ਸ਼ਰਮਾ ਤੇ ਵੰਸ਼ ਕੁੰਵਰ ਸਿੰਘ ਨੂੰ ਪ੍ਰਿੰ. ਮੈਰੀਅਟਾ ਥੇਮਸ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਵਿਦਿਆਰਥੀਆਂ ਸਦਕਾ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਹੁੰਦਾ ਹੈ।