ਸਤੀਸ਼ ਗੁਪਤਾ, ਚੌਂਕੀਮਾਨ : ਇਲਾਕੇ ਦੇ ਪਿੰਡ ਬੋਪਾਰਾਏ ਕਲਾਂ ਦੇ ਵਸਨੀਕਾਂ ਨੂੰ ਹੁਣ ਚੌਂਕੀਮਾਨ ਟੋਲ ਪਲਾਜ਼ਾ 'ਤੇ ਟੋਲ ਨਹੀਂ ਦੇਣਾ ਪਵੇਗਾ। ਇਸ ਦੇ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਖਜ਼ਾਨਚੀ ਨੰਬਰਦਾਰ ਮਾਸਟਰ ਮਨਮੋਹਨ ਸਿੰਘ ਪੰਡੋਰੀ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਤੇ ਪਰਮਿੰਦਰ ਸਿੰਘ ਪੰਡੋਰੀ ਯੂਐੱਸਏ ਦੀ ਅਗਵਾਈ 'ਚ ਕਿਸਾਨਾਂ ਤੇ ਮਜ਼ਦੂਰਾਂ ਦਾ ਇਕ ਵਫਦ ਟੋਲ ਪਲਾਜ਼ਾ ਚੌਂਕੀਮਾਨ ਦੀ ਨਵੀ ਟੋਲ ਕੰਪਨੀ ਰਾਜਰਾਮ ਦੇ ਮਾਲਕ ਰਾਜੂ ਸਿਹਾਗ ਤੇ ਡਿਪਟੀ ਮੈਨੇਜਰ ਪਵਨ ਨੂੰ ਮਿਲਿਆ।

ਇਸ ਮੌਕੇ ਉਕਤ ਕਿਸਾਨ ਆਗੂਆਂ ਨੇ ਦੱਸਿਆ ਕਿ ਪਹਿਲਾ ਚੌਂਕੀਮਾਨ ਇਲਾਕੇ ਦੇ 16 ਪਿੰਡ ਟੋਲ ਮੁਕਤ ਸਨ ਤੇ ਹੁਣ ਟੋਲ ਮੈਨਜੇਮੈਂਟ ਨਾਲ ਮਿਲ ਕੇ 17ਵਾਂ ਪਿੰਡ ਬੋਪਾਰਾਏ ਕਲਾਂ ਨੁੂੰ ਵੀ ਟੋਲ ਮੁਕਤ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿੰਡ ਪੰਡੋਰੀ ਤੇ ਮੰਡਿਆਣੀ ਨੂੰ ਵੀ ਟੋਲ ਮੁਕਤ ਕਰਵਾਉਣ ਲਈ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਹੈ ਜਿਸ 'ਤੇ ਮੈਨੇਜਮੈਂਟ ਨੇ ਫੈਸਲਾ ਤੇ ਕਿਹਾ ਕੇ ਵਿਚਾਰ ਕਰਨ ਉਪਰੰਤ ਦੱਸਿਆ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਗਿੱਲ ਸਵੱਦੀ, ਸਰਵਿੰਦਰ ਸਿੰਘ ਸੁਧਾਰ, ਪਿ੍ਰਤਪਾਲ ਸਿੰਘ ਪੰਡੋਰੀ, ਅਮਰ ਸਿੰਘ ਖੰਜਰਵਾਲ, ਪ੍ਰਦੀਪ ਕੁਮਾਰ ਸਵੱਦੀ, ਹਰਜਿੰਦਰਪਾਲ ਸਿੰਘ ਵਿਰਕ, ਜੱਥੇਦਾਰ ਗੁਰਮੇਲ ਸਿੰਘ ਢੱਟ, ਡਾ.ਗੁਰਮੇਲ ਸਿੰਘ ਕੁਲਾਰ, ਬਲਦੇਵ ਸਿੰਘ ਖਾਲਸਾ, ਅਵਤਾਰ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ ਆਦਿ ਹਾਜ਼ਰ ਸਨ।