ਪੱਤਰ ਪੇ੍ਰਰਕ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਸਮੁੱਚੀ ਜਥੇਬੰਦੀ ਦੇ ਆਗੂਆਂ ਨੇ ਮੌਸਮ ਦੀ ਖ਼ਰਾਬੀ ਕਰਕੇ ਇਲਾਕੇ 'ਚ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਰਕੇ ਹੋਏ ਫਸਲਾਂ ਦੇ ਨੁਕਸਾਨ ਦਾ ਗਿਰਦਾਵਰੀ ਕਰਵਾਉਣ ਲਈ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਜ਼ਿਲਾ ਪ੍ਰਧਾਨ ਗਿਆਸਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੜੇਮਾਰੀ ਕਰਕੇ ਕਣਕ ਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਭਰਾ ਤਾਂ ਪਹਿਲਾਂ ਹੀ ਕਰਜਾਈ ਹੋਕੇ ਖੁਦਕੁਸ਼ੀਆਂ ਦੇ ਰਾਹ ਪਏ ਹਨ ਇਸ ਗੜ੍ਹੇਮਾਰੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੂੰ ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਲਦੀ ਤੋਂ ਜਲਦੀ ਜਾਰੀ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਨੁਕਸਾਨੇ ਖੇਤਾਂ ਦੀ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕਰਨੇ ਚਾਹੀਦੇ ਹਨ।

ਇਸ ਮੌਕੇ ਬਲਾਕ ਪ੍ਰਧਾਨ ਸਮਰਾਲਾ ਨਮਰੋਜ ਸਿੰਘ ਰੋਜੀ, ਬਲਾਕ ਪ੍ਰਧਾਨ ਮੋਹਣ ਸਿੰਘ ਬਾਲਿਓ ਮਾਛੀਵਾੜਾ, ਮਨਪ੍ਰਰੀਤ ਸਿੰਘ ਘੁਲਾਲ ਸਕੱਤਰ, ਹਰਪ੍ਰਰੀਤ ਸਿੰਘ, ਮਨਿੰਦਰ ਸਿੰਘ, ਉਜਾਗਰ ਸਿੰਘ ਚਾਹਿਲਾਂ, ਬਲਵਿੰਦਰ ਸਿੰਘ, ਸਰਿੰਦਰ ਸਿੰਘ, ਦਾਰਾ ਕੁਮਾਰ ਬੌਂਦਲੀ, ਬਲਵਿੰਦਰ ਬੌਂਦਲੀ, ਨਵਦੀਪ ਸਿੰਘ, ਸਰਬਜੋਤ ਸਿੰਘ ਬੌਂਦਲੀ, ਮੇਵਾ ਸਿੰਘ ਬੋਂਦਲੀ, ਜਸਪ੍ਰਰੀਤ ਸਿੰਘ ਬੌਂਦਲੀ, ਜਗਮੋਹਨ ਸਿੰਘ ਬੌਂਦਲੀ, ਕਰਨਜੀਤ ਸਿੰਘ ਬੌਂਦਲੀ, ਅਮਨਜੀਤ ਸਿੰਘ ਬੌਂਦਲੀ, ਮਨਪ੍ਰਰੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।