ਸੰਜੀਵ ਗੁਪਤਾ, ਜਗਰਾਓਂ : 72ਵੇਂ ਗਣਤੰਤਰ ਦਿਹਾੜੇ ਦੀ ਖੁਸ਼ੀ ਅਤੇ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦੇ ਸਾਏ ਹੇਠ ਲੁਧਿਆਣਾ ਦਿਹਾਤੀ 'ਚ ਥਾਂ ਥਾਂ ਸਰਕਾਰੀ ਸਮਾਗਮਾਂ ਤੋਂ ਇਲਾਵਾ ਗਣਤੰਤਰ ਦਿਹਾੜਾ ਮਨਾਇਆ ਗਿਆ। ਜਗਰਾਓਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਹਾੜੇ 'ਤੇ ਮੁੱਖ ਮਹਿਮਾਨ ਏਡੀਸੀ ਨੀਰੂ ਕਤਿਆਲ ਗੁਪਤਾ ਨੇ ਤਿਰੰਗਾ ਲਹਿਰਾਇਆ। ਇਸ ਦੇ ਨਾਲ ਹੀ ਉਨ੍ਹਾਂ ਮਾਰਚ ਪਾਸਟ ਤੋਂ ਸਲਾਮੀ ਲੈਂਦਿਆਂ ਪਰੇਡ ਦਾ ਨਿਰੀਖਣ ਕੀਤਾ। ਆਪਣੇ ਭਾਸ਼ਣ ਵਿਚ ਉਨ੍ਹਾਂ ਆਜ਼ਾਦੀ ਸੰਗਰਾਮ ਦੇ ਪ੍ਰਵਾਨਿਆਂ ਨੂੰ ਸਜਦਾ ਕਰਦਿਆਂ ਤਰੱਕੀ ਵੱਲ ਵੱਧ ਰਹੇ ਦੇਸ਼ ਦੀ ਸੁੱਖ ਮੰਗਦਿਆਂ ਸਰਕਾਰ ਵੱਲੋਂ ਕੀਤੇ ਗਏ ਕੰਮਾਂ 'ਤੇ ਵੀ ਰੌਸ਼ਨੀ ਪਾਈ। ਇਸ ਮੌਕੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਐੱਸਪੀ ਗੁਰਮੀਤ ਕੌਰ, ਸਫਾਈ ਕਮਿਸ਼ਨਰ ਪੰਜਾਬ ਦੇ ਚੇਅਰਮੈਨ ਗੇਜਾ ਰਾਮ, ਤਹਿਸੀਲਦਾਰ ਜੀਵਨ ਕੁਮਾਰ ਗਰਗ, ਐਡਵੋਕੇਟ ਮਨਮੋਹਨ ਕਤਿਆਲ, ਕੈਪਟਨ ਨਰੇਸ਼ ਵਰਮਾ, ਡੀਐੱਸਪੀ ਜਤਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਸਤਿਗੁਰ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਈਓ ਸੰਜੇ ਕੁਮਾਰ ਬਾਂਸਲ, ਪ੍ਰਸ਼ੋਤਮ ਲਾਲ ਖਲੀਫਾ ਆਦਿ ਹਾਜ਼ਰ ਸਨ।

----

-ਐੱਸਐੱਮਓ ਮਹਿੰਦਰਾ ਸਨਮਾਨਤ

ਕੋਰੋਨਾ ਸੰਕਟ ਵਿਚ ਸਟਾਫ ਸਮੇਤ ਅਹਿਮ ਸੇਵਾਵਾਂ ਨਿਭਾਉਣ 'ਤੇ ਜਗਰਾਓਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ ਨੂੰ ਗਣਤੰਤਰ ਦਿਹਾੜੇ ਦੇ ਸਰਕਾਰੀ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਪੂਰੇ ਹਸਪਤਾਲ ਅਮਲੇ ਵੱਲੋਂ ਕੋਰੋਨਾ ਸੰਕਟ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ 'ਤੇ ਏਡੀਸੀ ਨੀਰੂ ਕਤਿਆਲ ਗੁਪਤਾ ਅਤੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਸਨਮਾਨਿਤ ਕੀਤਾ। ਐੱਸਐੱਮਓ ਡਾ. ਮਹਿੰਦਰਾ ਨੇ ਕਿਹਾ ਕਿ ਇਸ ਸਨਮਾਨ ਵਿਚ ਹਸਪਤਾਲ ਦੇ ਹਰ ਇੱਕ ਸਟਾਫ ਮੈਂਬਰ ਦਾ ਨਾਮ ਸ਼ਾਮਲ ਹੈ, ਜਿਨ੍ਹਾਂ ਨੇ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਅੱਜ ਵੀ ਕੋਰੋਨਾ ਨਾਲ ਲੜਾਈ ਲੜ ਰਹੇ ਹਨ।

----

ਸਟੇਸ਼ਨ ਸੁਪਰਡੈਂਟ ਗਰੇਵਾਲ ਨੇ ਲਹਿਰਾਇਆ ਤਿਰੰਗਾ

ਸੰਜੀਵ ਗੁਪਤਾ, ਜਗਰਾਓਂ-ਜਗਰਾਓਂ ਰੇਲਵੇ ਸਟੇਸ਼ਨ 'ਤੇ ਗਣਤੰਤਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਟੇਸ਼ਨ ਸੁਪਰਡੈਂਟ ਕੁਲਵਿੰਦਰ ਸਿੰਘ ਗਰੇਵਾਲ ਨੇ ਝੰਡਾ ਲਹਿਰਾਇਆ। ਇਸ ਸਮੇਂ ਰੇਲਵੇ ਪੁਲਿਸ ਅਤੇ ਜੀਆਰਪੀ ਦੇ ਜਵਾਨਾਂ ਨੇ ਸਲਾਮੀ ਦਿੱਤੀ। ਇਸ ਮੌਕੇ ਰੇਲਵੇ ਚੌਂਕੀ ਦੇ ਇੰਚਾਰਜ ਜੀਵਨ ਸਿੰਘ ਗਰੇਵਾਲ, ਕੁਲਜੀਤ ਸਿੰਘ, ਪ੍ਰਕਾਸ਼ ਸਿੰਘ, ਨਵਜੋਤ ਕੌਰ, ਅਮਰਪ੍ਰਰੀਤ ਸਿੰਘ, ਸਰਬਜੀਤ ਕੌਰ, ਿਛੰਦਰਪਾਲ ਸਿੰਘ, ਪ੍ਰਵੀਨ ਕੁਮਾਰ, ਰਜਿੰਦਰ ਕੁਮਾਰ, ਰੋਹਿਤ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

-----

ਨਗਰ ਕੌਂਸਲ ਮੁੱਲਾਂਪੁਰ ਦਾਖਾ ਵਿਖੇ ਗਣਤੰਤਰ ਦਿਵਸ ਮਨਾਇਆ-ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ 72ਵੇਂ ਗਣਤੰਤਰ ਦਿਵਸ 'ਤੇ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਡੀਐੱਸਪੀ ਗੁਰਬੰਸ ਸਿੰਘ ਬੈਂਸ ਤੇ ਥਾਣਾ ਮੁਖੀ ਇੰਸਪੈਕਟਰ ਪਰੇਮ ਸਿੰਘ ਭੰਗੂ ਦੀ ਅਗੁਵਾਈ ਹੇਠ ਪੁਲਿਸ ਦੇ ਜਵਾਨਾ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ, ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ, ਸੁਖਦੀਪ ਸਿੰਘ ਭੱਟੀ, ਲਖਵਿੰਦਰ ਸਿੰਘ ਲੱਕੀ , ਗਗਨ ਅਰੋੜਾ, ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਕੌਂਸਲਰ ਕਰਨਵੀਰ ਸਿੰਘ ਸੇਖੋਂ, ਕੌਂਸਲਰ ਸੁਭਾਸ਼ ਨਾਗਰ, ਬਲਵੀਰ ਚੰਦ, ਰੁਪਾਲੀ ਜੈਨ, ਤਰਸੇਮ ਕੌਰ ਮਾਨ, ਰੇਖਾ ਰਾਣੀ, ਸ਼ੁਕੰਤਲਾ ਦੇਵੀ, ਮਹਾਂਬੀਰ ਬਾਸਲ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਚਰਨਜੀਤ ਚੰਨੀ ਅਰੋੜਾ, ਹਰਵਿੰਦਰ ਸਿੰਘ ਬਿੰਦਰ ਸੇਖੋਂ, ਜਤਿੰਦਰ ਸਿੰਘ ਮੱਕੜ, ਸ਼ਾਮ ਲਾਲ ਜਿੰਦਲ ਅਤੇ ਪਰਮਿੰਦਰ ਸਿੰਘ ਕੈਲਪੁਰ ਆਦਿ ਹਾਜ਼ਰ ਸਨ।

----

ਰਾਏਕੋਟ ਵਿਖੇ ਐੱਸਡੀਐੱਮ ਨੇ ਲਹਿਰਾਇਆ ਤਿਰੰਗਾ-ਰਘਵੀਰ ਸਿੰਘ ਜੱਗਾ, ਰਾਏਕੋਟ : ਤਹਿਸੀਲ ਪੱਧਰੀ 72ਵਾਂ ਗਣਤੰਤਰ ਦਿਵਸ ਕੋਰੋਨਾ ਮਹਾਂਮਾਰੀ (ਕੋਵਿਡ-19) ਦੀਆਂ ਹਦਾਇਤਾਂ ਅਨੁਸਾਰ ਸਥਾਨਕ ਅਨਾਜ ਮੰਡੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਰਾਏਕੋਟ ਦੇ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਵੱਲੋਂ ਅਦਾ ਕੀਤੀ ਗਈ। ਇਸ ਤੋਂ ਬਾਅਦ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਵੱਲੋਂ ਡੀਐੱਸਪੀ ਸੁਖਨਾਜ ਸਿੰਘ ਨਾਲ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਪੰਜਾਬ ਪੁਲਿਸ ਸਮੇਤ ਐੱਨਸੀਸੀ ਯੂਨਿਟਾਂ ਅਤੇ ਵੱਖ ਵੱਖ ਸਕੂਲਾਂ ਦੀਆਂ ਮਾਰਚ ਪਾਸਟ ਟੀਮਾਂ ਤੋਂ ਸਲਾਮੀ ਲਈ ਗਈ। ਇਸ ਮੌਕੇ ਤਹਿਸੀਲਦਾਰ ਨਵਦੀਪ ਸਿੰਘ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ, ਕਾਰਜ ਸਾਧਕ ਅਫਸਰ ਅਮਰਇੰਦਰ ਸਿੰਘ, ਥਾਣਾ ਸਿਟੀ ਇੰਚਾਰਜ ਹੀਰਾ ਸਿੰਘ, ਐੱਸਐੱਮਓ ਡਾ. ਅਲਕਾ ਮਿੱਤਲ, ਸੁਧਾਰ ਦੇ ਐੱਸਐੱਮਓ ਡਾ. ਹਰਜਿੰਦਰ ਸਿੰਘ੍ਹ ਆਂਡਲੂ, ਪਾਵਰਕਾਮ ਦੇ ਐੱਸਡੀਓ ਕੁਲਦੀਪ ਕੁਮਾਰ, ਡਾ. ਗੁਣਤਾਸ ਸਰਾਂ, ਸਟੈਨੋ ਜਤਿੰਦਰ ਸਿੰਘ, ਦਵਿੰਦਰ ਸਿੰਘ, ਜਗਸੀਰ ਸਿੰਘ, ਰਾਜੂ ਢੀਂਗੀਆ, ਤੇਜਵੰਤ ਸਿੰਘ, ਸਵਰਨ ਸਿੰਘ, ਪੀਪੀ ਸਿੰਘ ਦਿਲਗੀਰ ਆਦਿ ਹਾਜ਼ਰ ਸਨ।

----

ਯੂਨੀਰਾਈਜ਼ ਸਕੂਲ 'ਚ ਮਨਾਇਆ ਗਣਤੰਤਰ ਦਿਵਸ-ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਯੂਨੀਰਾਈਜ਼ ਸਕੂਲ ਵਿੱਚ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਨੂੰ ਰਾਸ਼ਟਰੀ ਝੰਡੇ ਨਾਲ ਸਜਾਇਆ ਗਿਆ। ਸਕੂਲ ਦੇ ਚੇਅਰਮੈਨ ਰਾਕੇਸ਼ ਅਗਰਵਾਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ਼ੀਫੂ ਅਗਰਵਾਲ, ਡਾਇਰੈਕਟਰ ਪਲਵੀ ਅਗਰਵਾਲ, ਮੁੱਖ ਅਧਿਆਪਕਾ ਅੰਜਨੀ ਸਿੰਘ ਹਾਜ਼ਰ ਸਨ।

---

ਸਾਇੰਸ ਕਾਲਜ 'ਚ ਡਾਇਰੈਕਟਰ ਸਿਆਲ ਨੇ ਲਹਿਰਾਇਆ ਝੰਡਾ-ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਸਾਇੰਸ ਕਾਲਜ ਵਿਖੇ ਡਾਇਰੈਕਟਰ ਪ੍ਰਰੋ: ਸੁਮੇਧਾ ਸਿਆਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤੀ। ਇਸ ਮੌਕੇ ਕੈਮਿਸਟਰੀ ਵਿਭਾਗ ਦੇ ਮੁਖੀ ਨਿਰਮਲ ਸਿੰਘ , ਰਿਟਾ ਐਸੋਸੀਏਟ ਪ੍ਰਰੋ: ਬਲਵਿੰਦਰ ਸਿੰਘ ਹਾਜ਼ਰ ਸਨ।

----

ਵਿਦਿਆਰਥੀਆਂ ਨੰੂ ਗਣਤੰਤਰ ਦਿਵਸ ਦੇ ਇਤਿਹਾਸ ਤੋਂ ਕਰਵਾਇਆ ਜਾਣੂ-ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਰੂਪ ਚੰਦ ਜੈਨ ਸਕੂਲ ਵਿਦਿਆਰਥੀਆਂ ਨੰੂ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਦੀ ਸੁਰੱਖਿਆ ਨੰੂ ਦੇਖਦੇ ਹੋਏ ਸਮਾਗਮ ਨਾ ਕਰਵਾ ਕੇ ਨਿਵੇਕਲੇ ਢੰਗ ਨਾਲ ਗਣਤੰਤਰ ਦਿਵਸ ਅਤੇ ਦੇਸ਼ ਨਾਲ ਵਿਦਿਆਰਥੀਆਂ ਨੰੂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿ੍ਰੰਸੀਪਲ ਰਾਜਪਾਲ ਕੌਰ ਹਾਜ਼ਰ ਸਨ।

----

ਸੱਤਿਆ ਭਾਰਤੀ ਸਕੂਲ ਨੇ ਗਣਤੰਤਰ ਦਿਵਸ ਮਨਾਇਆ-ਸੁਖਦੇਵ ਗਰਗ, ਜਗਰਾਓਂ : ਪਿੰਡ ਸ਼ੇਰਪੁਰ ਕਲਾਂ ਦੇ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਪਿ੍ਰੰਸੀਪਲ ਰਵਿੰਦਰ ਕੌਰ ਨੇ ਮਹਿਮਾਨਾਂ ਸਵਾਗਤ ਕੀਤਾ ਜਦਕਿ ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤੇ ਵਿਅਕਤੀਆਂ ਦੁਆਰਾ ਅਦਾ ਕੀਤੀ ਗਈ

----

ਲਾਇਨਜ਼ ਕਲੱਬ ਨੇ ਮਨਾਇਆ ਗਣਤੰਤਰ ਦਿਵਸ-ਸੁਖਦੇਵ ਗਰਗ, ਜਗਰਾਓਂ : ਲਾਇਨਜ਼ ਕਲੱਬ ਜਗਰਾਓਂ ਵੱਲੋਂ ਮੰਗਲਵਾਰ ਨੂੰ 72 ਗਣਤੰਤਰ ਦਿਵਸ ਸਥਾਨਕ ਪੰਜਾਬੀ ਬਾਗ਼ ਦੇ ਲਾਇਨਜ਼ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕਲੱਬ ਪ੍ਰਧਾਨ ਗੁਲਵੰਤ ਸਿੰਘ ਨੇ ਅਦਾ ਕਰਦਿਆਂ ਹਾਜ਼ਰ ਕਲੱਬ ਨਾਲ ਮਿਲ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਕਲੱਬ ਸੈਕਟਰੀ ਅੰਮਿ੍ਤ ਸਿੰਘ ਥਿੰਦ, ਕੈਸ਼ੀਅਰ ਗੁਰਤੇਜ ਸਿੰਘ ਗਿੱਲ, ਮਨਜੀਤ ਇੰਦਰਪਾਲ ਸਿੰਘ ਿਢੱਲੋਂ, ਐੱਸਪੀਐੱਸ ਿਢੱਲੋਂ, ਹਰਵਿੰਦਰ ਸਿੰਘ ਚਾਵਲਾ, ਰਾਮੇਸ਼ ਜੈਨ, ਐੱਚ ਐੱਸ ਸਹਿਗਲ, ਸੁਭਾਸ਼ ਕਪੂਰ ਆਦਿ ਹਾਜ਼ਰ ਸਨ।

----

ਲੋਕ ਸੇਵਾ ਸੁਸਾਇਟੀ ਨੇ ਮਨਾਇਆ ਗਣਤੰਤਰ ਦਿਵਸ-ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ 72 ਵਾਂ ਗਣਤੰਤਰ ਦਿਵਸ ਸਥਾਨਕ ਖਾਲਸਾ ਸਕੂਲ ਵਿਖੇ ਮੰਗਲਵਾਰ ਨੂੰ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਅਹਿਮ ਰਸਮ ਸਮਾਜ ਸੇਵੀ ਰਾਜਿੰਦਰ ਜੈਨ ਨੇ ਅਦਾ ਕੀਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ , ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਵਿਨੋਦ ਬਾਂਸਲ, ਮਨੋਹਰ ਸਿੰਘ ਟੱਕਰ, ਇਕਬਾਲ ਸਿੰਘ ਕਟਾਰੀਆ, ਲਾਕੇਸ਼ ਟੰਡਨ, ਪ੍ਰਵੀਨ ਮਿੱਤਲ, ਯੁਗਲ ਕਿਸ਼ੋਰ, ਕੈਪਟਨ ਨਰੇਸ਼ ਵਰਮਾ, ਪ੍ਰਵੇਸ਼ ਗਰਗ, ਪ੍ਰਰੇਮ ਬਾਂਸਲ, ਕਪਿਲ ਸ਼ਰਮਾ, ਆਰ ਕੇ ਗੋਇਲ, ਸਕੂਲ ਦੇ ਮੈਨੇਜਰ ਜਗਰਾਜ ਸਿੰਘ, ਪ੍ਰਰੀਤਮ ਸਿੰਘ, ਮੁਕੇਸ਼ ਗੁਪਤਾ, ਰਾਜਨ ਸਿੰਗਲਾ, ਡਾ: ਭਾਰਤ ਭੂਸ਼ਨ ਬਾਂਸਲ, ਸਰਜੀਵਨ ਗੁਪਤਾ ਆਦਿ ਹਾਜ਼ਰ ਸਨ।

----

ਸਰਵਹਿੱਤਕਾਰੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ-ਸੁਖਦੇਵ ਗਰਗ, ਜਗਰਾਓਂ : ਸਰਵਹਿੱਤਕਾਰੀ ਸਕੂਲ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਮਨਾਉਂਦਿਆਂ ਦੇਸ਼ ਭਗਤੀ ਦੇ ਗੀਤ ਗਾਏ। ਸੱਤਵੀਂ ਦੇ ਅਬਦਲ ਅਤੇ ਦਸਵੀਂ ਦੀ ਵਿਦਿਆਰਥਣ ਦਿਵਾਸ਼ੀ ਨੇ ਗੀਤ, ਬੱਚਿਆਂ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ। ਪਿ੍ਰੰਸੀਪਲ ਨੀਲੂ ਨਰੂਲਾ ਅਤੇ ਅਧਿਆਪਕਾ ਪਵਿੱਤਰ ਕੌਰ ਨੇ ਵਿਦਿਆਰਥੀਆਂ ਨੰੂ ਗਣਤੰਤਰ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ।