ਜਸਵੀਰ ਸਿੰਘ ਬੰਗਾ, ਭਾਮੀਆਂ ਕਲਾਂ/ਲੁਧਿਆਣਾ : ਸਥਾਨਕ ਤਾਜਪੁਰ ਰੋਡ ਸਥਿਤ ਅਮਨ ਧਰਮ ਕੰਡੇ ਦੇ ਸਾਹਮਣੇ ਪੈਂਦੇ ਬਾਬਾ ਹਸ਼ਨ ਸ਼ਾਹ ਵਲੀ ਤੇ ਬਾਬਾ ਰਹਿਮਤ ਸ਼ਾਹ ਵਲੀ ਜੀ ਦੇ ਡੇਰੇ 'ਤੇ 45ਵਾਂ ਸਾਲਾਨਾ ਜੋੜ ਮੇਲਾ ਤੇ ਭੰਡਾਰਾ ਧੂਮਧਾਮ ਤੇ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਹ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਡੇਰੇ ਦੇ ਗੱਦੀਨਸ਼ੀਨ ਬਾਬਾ ਭੂਰੇ ਲਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਭੋਲਾ ਗਰੇਵਾਲ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਤਿਉਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਹੀ ਸਾਡੀ ਸੱਭਿਆਚਾਰਕ ਸਾਂਝ 'ਚ ਵਾਧਾ ਹੋ ਸਕਦਾ ਹੈ। ਇਸ ਮੇਲੇ ਦੇ ਤਿੰਨੋਂ ਦਿਨ ਪੰਜਾਬ ਦੇ ਨਾਮਵਰ ਗਾਇਕਾਂ, ਕਲਾਕਾਰਾਂ ਤੇ ਕੱਵਾਲਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗੱਦੀਨਸ਼ੀਨ ਬਾਬਾ ਭੂਰੇ ਲਾਲ ਨੇ ਮੁੱਖ ਮਹਿਮਾਨ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਛੋਟਾ ਬਾਬਾ ਭੁਪਿੰਦਰ ਸਿੰਘ ਭਿੰਦਾ, ਸਰਵਣ ਸਿੰਘ, ਗੁਰਨਾਮ ਸਿੰਘ ਰੰਧਾਵਾ, ਜਤਿੰਦਰ ਸਿੰਘ ਸੋਢੀ, ਉੱਘੇ ਸਮਾਜ ਸੇਵੀ ਡਾ. ਤਰਲੋਚਨ ਸਿੰਘ, ਸੁਰਜੀਤ ਸਿੰਘ ਸੈਦਪੁਰ, ਚਰਨਜੀਤ ਸਿੰਘ ਚੰਨੀ, ਦਿਲਬਾਗ ਸਿੰਘ ਗਿੱਲ, ਸੋਨੂੰ ਕਲਿਆਣ, ਹਰਦੀਪ ਸਿੰਘ ਗਿੱਲ, ਸੰਦੀਪ ਸੱਭਰਵਾਲ, ਪ੍ਰਤਾਪ ਚੌਹਾਨ, ਸਰਬਜੀਤ ਸਿੰਘ ਖੇਲਾ, ਤਰਮਿੰਦਰ ਸਿੰਘ, ਨਿਸ਼ਾਨ ਸਿੰਘ ਬਾਠ, ਬੀਬੀ ਰਾਣੀ, ਭੈਣ ਜੋਤੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ।