ਪੱਤਰ ਪ੍ਰਰੇਰਕ, ਕਟਾਣੀ : ਜੰਗ-ਏ-ਆਜ਼ਾਦੀ ਦੇ ਮੋਢੀ ਸਤਗੁਰੂ ਰਾਮ ਸਿੰਘ ਦੇ ਤਪ ਭੂਮੀ ਭੈਣੀ ਸਾਹਿਬ ਵਿਖੇ ਨਾਮਧਾਰੀ ਮੁਖੀ ਸ੍ਰੀ ਸਤਗੁਰੂ ਉਦੇ ਸਿੰਘ ਜੀ ਦੀ ਛਤਰਛਾਇਆ ਹੇਠ 17 ਸਤੰਬਰ ਤੋਂ ਆਰੰਭ ਹੋਏ ਸਾਲਾਨਾ ਜਪ ਪ੍ਰਯੋਗ ਦੀ ਅੱਜ ਸਪੰਨਤਾ ਉਪਰੰਤ ਪੰਜ ਰੋਜਾ ਅੱਸੂ ਦਾ ਮੇਲਾ ਸ਼ਾਨੋ ਸ਼ੋਕਤ ਨਾਲ ਆਰੰਭ ਹੋਇਆ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀ ਹਰਬੰਸ ਸਿੰਘ ਘੁੱਲਾ ਦੇ ਜਥੇ ਨੇ ਕੀਤਾ। ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ। ਸੇਵਕ ਹਰਪਾਲ ਸਿੰਘ ਨੇ ਦੱਸਿਆ ਸਤਗੁਰੂ ਉਦੇ ਸਿੰਘ ਦੀ ਕ੍ਰਿਪਾ ਸਦਕਾ ਦੁਨੀਆ ਦੇ 112 ਵੱਡੇ ਸ਼ਹਿਰਾਂ 'ਚੋਂ ਲੱਖਾਂ ਸੰਗਤ ਨੇ ਇਕੱਤਰ ਹੋ ਕੇ 1 ਮਹੀਨਾ ਨਾਮ ਸਿਮਰਨ ਕੀਤਾ। ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ ਤੇ ਮਾਨਵਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਸੂ ਮੇਲੇ ਦੀ ਸਮਾਪਤੀ 17 ਅਕਤੂਬਰ ਨੂੰ ਸਵੇਰੇ ਹੋਵੇਗੀ।ਇਸ ਪੰਜ ਰੋਜਾ ਮੇਲੇ 'ਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚੀਆਂ ਹਨ। ਨਾਮਧਾਰੀ ਦਰਬਾਰ ਦੇ ਪ੍ਰਧਾਨ ਐਚਐਸ ਸਿੰਘ ਹੰਸਪਾਲ, ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਤੇ ਲਖਵੀਰ ਸਿੰਘ ਬਦੋਵਾਲ ਨੇ ਦੱਸਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮਧਾਰੀ ਸੰਗਤ ਵਲੋਂ ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਸ਼ੁੱਕਰਵਾਰ ਨੂੰ ਇਤਿਹਾਸਿਕ ਪੈਦਲ ਯਾਤਰਾ ਕੱਢੀ ਜਾਵੇਗੀ। ਸੰਤ ਨਿਸ਼ਾਨ ਸਿੰਘ ਨੇ ਦੱਸਿਆ ਕਿ ਅੱਸੂ ਮੇਲੇ ਦਾ ਸਾਰਾ ਦਿਨ ਨਾਮ ਬਾਣੀ ਦੇ ਪਰਵਾਹ ਚਲਣਗੇ, ਨਾਮਧਾਰੀ ਦਰਬਾਰ ਤੇ ਨਾਮਧਾਰੀ ਵਿਦਿਅਕ ਜਥੇ ਦੀ ਵਿਸ਼ੇਸ ਇੱਕਤਕਤਾ ਹੋਵੇਗੀ। ਮਾਤਾ ਗੁਰਸ਼ਰਨ ਕੌਰ ਤੇ ਸੰਤ ਜਗਤਾਰ ਸਿੰਘ ਵਲੋਂ ਸੰਗਤਾ ਦੇ ਰਹਿਣ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸੂਬਾ ਰੇਸਮ ਸਿੰਘ, ਸੇਵਕ ਸਤਨਾਮ ਸਿੰਘ ਤੇ ਗੁਰਦੇਵ ਮੈਪਕੋ ਵੀ ਹਾਜ਼ਰ ਰਹਿਣਗੇ।