ਸਟਾਫ ਰਿਪੋਰਟਰ, ਖੰਨਾ : ਸ਼੍ਰੀ ਰਾਮ ਮਾਰਕੀਟ, ਚਾਂਦਲਾ ਮਾਰਕੀਟ 'ਚ ਉਸਾਰੀ ਅਧੀਨ ਸ਼੍ਰੀ ਰਾਮ ਮੰਦਰ ਦੇ ਨਵੇਂ ਬਣੇ ਬੇਸਮੈਂਟ ਹਾਲ 'ਚ ਸ਼੍ਰੀ ਰਾਮ ਨੌਮੀ ਉਤਸਵ ਮੌਕੇ 108 ਸ਼੍ਰੀ ਰਾਮਾਇਣ ਪਾਠ ਤੇ ਸ਼੍ਰੀ ਰਾਮ ਕਥਾ ਦੇ ਆਖਰੀ ਦਿਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼੍ਰੀ ਰਾਮ ਕਥਾ ਸਰਵਣ ਕੀਤੀ।

ਸ਼੍ਰੀ ਰਾਮ ਮੰਦਰ ਜੀਰਣੋਦਾਰ ਕਮੇਟੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸ਼੍ਰੀ ਰਾਮ ਨੌਮੀ ਉਤਸਵ ਸਬੰਧੀ ਸ਼੍ਰੀ ਰਾਮ ਮੰਦਰ ਵਿਖੇ ਸਤੀਸ਼ ਵਰਮਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੁੱਕਰਵਾਰ ਸਵੇਰੇ 108 ਸਮੂਹਿਕ ਸ਼੍ਰੀ ਰਾਮਾਇਣ ਪਾਠ ਕਰਵਾਏ ਗਏ। ਬਾਅਦ 'ਚ ਸੈਂਕੜੇ ਨਗਰ ਵਾਸੀਆਂ ਤੇ ਪਤਵੰਤਿਆਂ ਵੱਲੋਂ ਸਾਮੂਹਿਕ ਰੂਪ 'ਚ ਸ਼੍ਰੀ ਰਾਮਾਇਣ ਦਾ ਪਾਠ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਰਾਜਾਰਾਮ ਗੋਇਲ, ਜੇਪੀ ਗੋਇਲ, ਪ੍ਰਕਾਸ਼ਚੰਦਰ ਗਰਗ, ਪੰਕਜ ਖੇਤਾਨ ਤੇ ਡਾ. ਕੇਸੀ ਗਰਗ ਵੱਲੋਂ ਆਰਤੀ ਕੀਤੀ ਗਈ।

ਇਸ ਮੌਕੇ ਕਮੇਟੀ ਦੇ ਕੋਆਰਡੀਨੇਟਰ ਸੀਏ ਰਾਜੀਵ ਦੱਤਾ, ਚੇਅਰਮੈਨ ਹਰਬੰਸ ਲਾਲ ਗਰਗ, ਪਿੰ੍ਸੀਪਲ ਰਜਿੰਦਰ ਪੁਰੀ, ਸਕੱਤਰ ਦਵਾਰਕਾ ਦਾਸ, ਕਨਵੀਨਰ ਰਣਬੀਰ ਖੰਨਾ, ਵਾਈਸ ਚੇਅਰਮੈਨ ਵਿਪਨ ਚੰਦਰ ਗੈਂਦ, ਸੀਨੀਅਰ ਮੀਤ ਪ੍ਰਧਾਨ ਵਿਸ਼ਨੂੰ ਸ਼ਰਮਾ, ਸੰਯੁਕਤ ਸਕੱਤਰ ਮੁਨੀਸ਼ ਸ਼ਰਮਾ, ਖਜ਼ਾਨਚੀ ਸੁਬੋਧ ਮਿੱਤਲ, ਸੰਸਕ੍ਰਿਤ ਕਾਲਜ ਦੇ ਪਿੰ੍ਸੀਪਲ ਰਾਕੇਸ਼ ਗੋਇਲ, ਉਪ ਪਿੰ੍ਸੀਪਲ ਵਿਕਾਸ ਅਗਰਵਾਲ, ਸਤੀਸ਼ ਵਰਮਾ, ਸੁਨੀਲ ਵਰਮਾ, ਐੱਸਕੇ ਭੱਲਾ, ਅਸ਼ੋਕ ਮਲਹੋਤਰਾ, ਸਤਪਾਲ ਚਾਵਲਾ ਆਦਿ ਹਾਜ਼ਰ ਸਨ।