ਪੱਤਰ ਪ੍ਰਰੇਰਕ, ਖੰਨਾ : ਗਾਇਕ ਪਿਰਤੀ ਸੀਲੋਂ ਨੇ ਪੀਐੱਸ ਮਿਊਜ਼ਿਕ ਨਾਲ ਆਪਣਾ ਨਵਾਂ ਭਜਨ 'ਤੇਰੇ ਨਾਮ ਦੀ ਸਿੰਘੀ...' ਰਿਲੀਜ਼ ਕੀਤਾ ਹੈ। ਇਸ ਮਿਊਜ਼ਿਕ ਕੰਪਨੀ ਨਾਲ ਪਿਰਤੀ ਪਹਿਲਾਂ ਵੀ ਐਲਬਮ 'ਜੋਗੀ ਪਿੰਡ ਆਇਆ' ਜਾਰੀ ਕਰ ਚੁੱਕਾ ਹੈ, ਜਿਸਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਪਿਰਤੀ ਸੀਲੋਂ ਦਾ ਨਵਾਂ ਭਜਨ ਸ਼੍ਰੀ ਬਾਬਾ ਬਾਲਕ ਨਾਥ ਜੀ ਨੂੰ ਸਮਰਪਿਤ ਹੈ। ਭਜਨ ਨੂੰ ਭਗਤ ਵਿਜੈ ਕਪੂਰ ਤੇ ਬਾਬਾ ਭਿੰਦਰ ਸਿੰਘ ਦੇ ਅਸ਼ੀਰਵਾਦ ਨਾਲ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ। ਪਿਰਤੀ ਨੇ ਦੱਸਿਆ ਕਿ ਇਸ ਭਜਨ ਦਾ ਮਿਊਜ਼ਿਕ ਡੀਜੇ ਡਸਟਰ ਨੇ ਤਿਆਰ ਕੀਤਾ ਹੈ। ਭਜਨ ਦੇ ਲੇਖਕ ਵੀ ਪਿਰਤੀ ਆਪ ਹੀ ਹਨ। ਉਨ੍ਹਾਂ ਨੇ ਪਹਿਲਾਂ ਵੀ ਕਈ ਸੁਪਰਹਿਟ ਭਜਨ ਲਿਖੇ ਹਨ। ਯੂ-ਟਿਊਬ 'ਤੇ ਇਨ੍ਹਾਂ ਭਜਨਾਂ ਨੂੰ ਹੁਣ ਤੱਕ ਕਈ ਲੋਕਾਂ ਨੇ ਵੇਖਿਆ ਤੇ ਸਰਾਹਿਆ ਹੈ।