ਪੱਤਰ ਪ੍ਰਰੇਰਕ, ਦੋਰਾਹਾ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਪਿੰਡ ਕੱਦੋਂ ਦੀ ਸਮੂਹ ਸੰਗਤ ਵਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆ ਆਰੰਭ ਦਿੱਤੀਆਂ ਹਨ। ਬਾਬਾ ਹਰਨੇਕ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਸੰਗਤਾਂ ਵਲੋ ਆਰੰਭ ਕੀਤੀ ਗਈ ਹੈ। 10 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਉਪਰੰਤ ਨਗਰ ਕੀਰਤਨ ਸਜਾਏ ਜਾਣਗੇ। 11 ਨਵੰਬਰ ਸਵੇਰੇ 10 ਵਜੇ ਸੰੁਦਰ ਦਸ਼ਤਾਰ ਮੁਕਾਬਲੇ ਕਰਵਾਏ ਜਾਣਗੇ ਤੇ ਸ਼ਾਮ 7 ਤੋ 10 ਵਜੇ ਤੱਕ ਦੀਵਾਨ ਸਜਣਗੇ। ਜਿਸ 'ਚ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ (ਰਾੜਾ ਸਾਹਿਬ) ਵਾਲੇ ਕੀਰਤਨ ਕਰਨਗੇ। 12 ਨਵੰਬਰ ਨੂੰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋ ਬਾਅਦ ਗੁਰਬਾਣੀ ਦੇ ਕੀਰਤਨ ਤੇ ਕਥਾ ਵਿਚਾਰ ਹੋਵੇਗੀ। ਇਸ ਮੌਕੇ ਮਨਪ੍ਰਰੀਤ ਸਿੰਘ, ਦਲਜੀਤ ਸਿੰਘ, ਗੁਰਮੇਲ ਸਿੰਘ, ਹੁਸ਼ਿਆਰ ਸਿੰਘ, ਮੁਹਿੰਦਰ ਸਿੰਘ, ਭਾਈ ਸੋਢੀ ਸਾਬ ਜੀ ਆਦਿ ਹਾਜ਼ਰ ਸਨ।