ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਚੌਂਕ ਵਿਖੇ ਹਫਤਾਵਰੀ ਅਲੌਕਿਕ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਕਰਵਾਏ ਗਏ।

ਇਨ੍ਹਾਂ ਸਮਾਗਮਾਂ ਵਿੱਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜੱਥਿਆਂ ਭਾਈ ਹਰਪ੍ਰਰੀਤ ਸਿੰਘ, ਭਾਈ ਗੁਰਦੀਪ ਸਿੰਘ ਜੀ ਜੈਪੁਰ, ਭਾਈ ਜਸਬੀਰ ਸਿੰਘ ਖਾਲਸਾ, ਭਾਈ ਲਵਪ੍ਰਰੀਤ ਸਿੰਘ ਭੰਗੂ (ਫਿਲੌਰ ਵਾਲੇ), ਗੁਰਦੁਆਰਾ ਸਾਹਿਬ ਦੇ ਮੁੱਖ ਗ੍ੰਥੀ ਭਾਈ ਸੁਖਦੇਵ ਸਿੰਘ ਅਤੇ ਕਥਾ ਵਾਚਕ ਗਿਆਨੀ ਅਮਨਪ੍ਰਰੀਤ ਸਿੰਘ ਵੱਲੋਂ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨੂੰ ਰੱਬੀ ਬਾਣੀ ਦੇ ਮਨੋਹਰ ਗੁਰਬਾਣੀ ਸ਼ਬਦ ਕੀਰਤਨ, ਕਥਾ ਵਿਚਾਰ ਅਤੇ ਗੁਰਇਤਿਹਾਸ ਸੁਣਾ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਗਤੀ ਰੂਪ 'ਚ ਰਾਗੀ ਜੱਥਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ। ਮਾਤਾ ਅੰਮਿ੍ਤ ਕੌਰ ਲਾਇਲਪੁਰੀ, ਪਰਮਜੀਤ ਸਿੰਘ ਲਾਇਲਪੁਰੀ, ਸਤਪਾਲ ਸਿੰਘ ਪਾਲ, ਤੇਜਿੰਦਰ ਸਿੰਘ ਡੰਗ, ਸੁਰਿੰਦਰਜੀਤ ਸਿੰਘ ਮੱਕੜ, ਤਰਲੋਚਨ ਸਿੰਘ ਬੱਬਰ, ਇੰਦਰਜੀਤ ਸਿੰਘ ਮੱਕੜ, ਇੰਦਰਜੀਤ ਸਿੰਘ ਗੋਲਾ, ਗੁਰਮੀਤ ਸਿੰਘ ਨਿੱਝਰ, ਦਵਿੰਦਰ ਸਿੰਘ ਸਿੱਬਲ, ਪਰਮਿੰਦਰ ਸਿੰਘ, ਗੁਰਬਖਸ਼ ਸਿੰਘ, ਗੁਰਚਰਨ ਸਿੰਘ ਚੰਨਾ, ਅਵਤਾਰ ਸਿੰਘ, ਪ੍ਰਰੀਤਮ ਸਿੰਘ ਮਣਕੂ, ਭੁਪਿੰਦਰ ਸਿੰਘ ਐੱਨਅੱੈਸ ਅਤੇ ਗੁਰਚਰਨ ਸਿੰਘ ਗੁਰੂ ਵੀ ਗੁਰੂ ਘਰ ਨਤਮਸਤਕ ਹੋਏ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।