ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਰਾਪਤ ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਘੁਡਾਣੀ ਕਲਾਂ ਵਿਖੇ ਮੈਨੇਜਰ ਸੁਖਦੇਵ ਸਿੰਘ ਜੱਸਲ ਦੇ ਯੋਗ ਪ੍ਰ੍ਬੰਧਾਂ ਹੇਠ ਮੱਸਿਆ ਦੇ ਦਿਹਾੜੇ 'ਤੇ ਚਾਲੀ ਮੁਕਤਿਆਂ ਦੀ ਯਾਦ 'ਚ ਸਮਾਗਮ ਕਰਵਾਏ।

ਅੰਮਿ੍ਤ ਵੇਲੇ ਆਰੰਭ ਕੀਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪ੍ਰੰਤ ਢਾਡੀ ਦਰਬਾਰ ਕਰਵਾਏ ਗਏ ਜਿਸ 'ਚ ਢਾਡੀ ਭਾਈ ਜਸਵੀਰ ਸਿੰਘ ਦੌਲਤਪੁਰ ਦੇ ਜਥੇ ਨੇ ਚਾਲੀ ਮੁਕਤਿਆਂ ਦੇ ਸ਼ਮੂਹ ਸਿੰਘ ਸ਼ਹੀਦਾਂ ਦੇ ਇਤਿਹਾਸ ਤੋਂ ਸੰਗਤਾਂ ਜਾਣੂ ਕਰਵਾਇਆ ਤੇ ਬੀਰ ਰਸ ਢਾਡੀ ਵਾਰਾਂ ਗਾਇਨ ਕੀਤੀਆਂ। ਪੁੱਜੀਆਂ ਸਖ਼ਸ਼ੀਅਤਾਂ ਦਾ ਸਨਮਾਨ ਮੈਨੇਜਰ ਸੁਖਦੇਵ ਸਿੰਘ ਜੱਸਲ ਨੇ ਕੀਤਾ। ਇਸ ਮੌਕੇ ਮੁੱਖ ਗ੍ੰਥੀ ਭਾਈ ਅਮਰੀਕ ਸਿੰਘ, ਗ੍ੰਥੀ ਭਾਈ ਜੀਤ ਸਿੰਘ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਪ੍ਰਮਿੰਦਰ ਸਿੰਘ ਮਾਜਰੀ, ਐਡਵੋਕੇਟ ਕੁਲਦੀਪ ਸਿੰਘ, ਜਸਵੀਰ ਸਿੰਘ, ਪ੍ਰਮਿੰਦਰ ਸਿੰਘ ਮਜੀਠਾ, ਮਨਜੀਤ ਸਿੰਘ, ਜਗਵਿੰਦਰ ਸਿੰਘ, ਬਾਬਾ ਗੁਰਪ੍ਰਰੀਤ ਸਿੰਘ ਆਦਿ ਹਾਜਰ ਸਨ।