ਬਿੰਨੀ ਡੇਹਲੋਂ, ਡੇਹਲੋਂ/ਲੁਧਿਆਣਾ

ਇੱਥੋਂ ਨਜ਼ਦੀਕੀ ਪਿੰਡ ਕਿਲਾਰਾਏਪੁਰ ਵਿਖੇ ਮੈਲਡੇ ਗੋਤਰ ਦੇ ਵੱਡੇ-ਵਡੇਰਿਆਂ ਨਾਲ ਸਬੰਧਤ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਾਗਮ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਅਸਥਾਨ ਮੈਲਡੇ ਦੇ ਮੱੁਖ ਸੇਵਾਦਾਰ ਗੁਰਦੇਵ ਸਿੰਘ ਕਿਲਾਰਾਏਪੁਰ ਨੇ ਦੱਸਿਆ ਕਿ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਗਏ ਅਸਥਾਨ ਤੇ ਵੱਡੇ-ਵਡੇਰਿਆਂ ਦੇ ਗੋਤਰ ਨਾਲ ਸਬੰਧਤ ਸਗਤਾਂ ਵੱਲੋਂ ਅਰਾਧਨਾ ਕੀਤੀ ਗਈ ਅਤੇ ਇਸ ਸਮੇਂ ਇਲਾਕੇ ਤੇ ਦੂਰ-ਦੁਰਾਂਡੇਂ ਤੋਂ ਆਈਆਂ ਸੰਗਤਾਂ ਨੇ ਵੱਡੇ-ਵਡੇਰਿਆਂ ਤੋਂ ਆਸ਼ੀਰਵਾਦ ਪ੍ਰਰਾਪਤ ਕੀਤਾ ਇਸ ਮੌਕੇ ਪ੍ਰਗਟ ਸਿੰਘ ਕਿਲਾਰਾਏਪੁਰ, ਗੁਰਦੇਵ ਸਿੰਘ ਕਿਲਾਰਾਏਪੁਰ, ਮੇਜਰ ਸਿੰਘ, ਗੁਰਦੀਪ ਸਿੰਘ ਪੀ.ਪੀ, ਤਰਸ਼ੇਮ ਸਿੰਘ, ਅਮਰ ਸਿੰਘ, ਡਾ ਅਜੀਤ ਸਿੰਘ ਜੋਧਾਂ, ਪਿ੍ਰੰਸੀਪਲ ਬਲਦੇ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ, ਸੋਮ ਪ੍ਰਕਾਸ਼, ਜਰਨੈਲ ਸਿੰਘ ਡਾਬਾ, ਡਾ : ਸੁਰਿੰਦਰ ਸਿੰਘ ਲੁਧਿਆਣਾ, ਮਨਜੀਤ ਸਿੰਘ ਆਰ.ਸੀ.ਐਫ, ਬੀਮਾ ਅਫਸਰ ਰਵਿੰਦਰ ਸਿੰਘ, ਇੰਦਰਜੀਤ ਸਿੰਘ, ਐਸ.ਈ.ਪੀ.ਓ ਬਲਬੀਰ ਸਿੰਘ ਆਦਿ ਨੇ ਸਮਾਗਮ ਚ' ਉਚੇਚੇ ਤੌਰ ਤੇ ਹਾਜਰੀ ਭਰੀ ਇਸ ਮੌਕੇ ਪੂਰਾ ਦਿਨ ਚਾਹ, ਪਕੌੜਿਆਂ ਤੇ ਬਰੈਡਾਂ ਦਾ ਲੰਗਰ ਅਤੱੁਟ ਵਰਤਾਇਆ ਗਿਆ