ਪਰਗਟ ਸੇਹ, ਬੀਜਾ : ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੀ ਬੀਏ ਭਾਗ ਤੀਜਾ ਦੀ ਵਿਦਿਆਰਥਣ ਵੰਸ਼ਿਤਾ ਨੇ ਮਿਤੀ 20 ਜੂਨ ਨੂੰ ਖੇਲੋ ਇੰਡੀਆ ਵਿਮੈੱਨ ਵੇਟ ਲਿਫਟਿੰਗ ਲੀਗ ਟੂਰਨਾਮੈਂਟ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿਖੇ ਹੋਏ ਸੀਨੀਅਰ ਬਾਡੀ ਵੇਟ 81 ਕਿੱਲੋ ਕੈਟਾਗਿਰੀ 'ਚ 87 ਕਿੱਲੋ ਸਨੈਚ ਤੇ 115 ਕਿੱਲੋ ਕਲੀਨ ਐਂਡ ਜਰਕ ਲਗਾ ਕੇ ਕੁੱਲ 202 ਕਿੱਲੋ ਵੇਟ ਚੁੱਕ ਕੇ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਵੰਸ਼ਿਤਾ ਨੇ ਪਹਿਲਾਂ ਵੀ ਵੱਖ-ਵੱਖ ਮੁਕਾਬਲਿਆਂ 'ਚ ਸਟੇਟ ਗੋਲਡ ਮੈਡਲ ਚੰਡੀਗੜ, ਜੂਨੀਅਰ ਨੈਸ਼ਨਲ ਗੋਲਡ ਮੈਡਲ ਪਟਿਆਲਾ, ਸੀਨੀਅਰ ਨੈਸ਼ਨਲ ਸਿਲਵਰ ਮੈਡਲ ਭੁਵਨੇਸ਼ਵਰ, ਇੰਟਰ ਕਾਲਜ ਗੋਲਡ ਮੈਡਲ ਕੋਟਾਂ ਵਿਖੇ ਪ੍ਰਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ।

ਪਿੰ੍ਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਵੰਸ਼ਿਤਾ, ਉਸ ਦੇ ਮਾਪਿਆਂ, ਕੋਚ ਰਮੇਸ਼ ਚੰਦ ਤੇ ਫਿਜੀਕਲ ਐਜੂਕੇਸ਼ਨ ਦੇ ਸਟਾਫ ਦਾ ਮੂੰਹ ਮਿੱਠਾ ਕਰਵਾਉਂਦਿਆਂ ਇਸ ਸ਼ਾਨਦਾਰ ਪ੍ਰਰਾਪਤੀ ਲਈ ਮੁਬਾਰਕਬਾਦ ਦਿੱਤੀ।