ਸਰਵਣ ਸਿੰਘ ਭੰਗਲਾਂ, ਸਮਰਾਲਾ

'ਕੋਰੋਨਾ' ਮਹਾਂਮਾਰੀ ਕਰਕੇ ਸਮੁੱਚੇ ਦੇਸ਼ ਵਿਚ 14 ਅਪ੍ਰਰੈਲ ਤੱਕ ਕੀਤੇ ਲਾਕਡਾਊਨ 'ਚ ਨਿੱਤ ਦੇ ਕਿਰਤੀਆਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਪਿੰਡ ਪਪੜੌਦੀ 'ਚ 100 ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਪਿੰਡ ਦੇ ਸਰਪੰਚ ਮਨਜੀਤ ਸਿੰਘ ਵੱਲੋਂ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਤੇ ਹੋਰ ਮੋਹਤਬਰਾਂ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਰਾਸ਼ਨ ਦੀਆਂ ਇਹ ਕਿੱਟਾਂ ਘਰੋ-ਘਰੀ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਮੱਘਰ ਸਿੰਘ, ਜੋਰਾ ਸਿੰਘ, ਜਸਵੰਤ ਸਿੰਘ, ਹਰਮੀਤ ਸਿੰਘ ਸਾਰੇ ਪੰਚ, ਕਰਤਾਰ ਸਿੰਘ, ਗੁਰਦੀਪ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜਰ ਸਨ।