ਸੁਖਦੇਵ ਗਰਗ, ਜਗਰਾਓਂ

ਜਗਰਾਓਂ ਦੀ ਰਾਮਗੜ੍ਹੀਆ ਵੈੱਲਫੇਅਰ ਕੌਂਸਲ ਵੱਲੋਂ ਸਮੂਹ ਰਾਮਗੜ੍ਹੀਆ ਬਰਾਦਰੀ ਦੇ ਸਹਿਯੋਗ ਨਾਲ ਸੋਮਵਾਰ ਨੰੂ ਕਰਵਾਏ ਸਮਾਰੋਹ ਮੌਕੇ 27 ਵਿਧਵਾਵਾਂ ਨੰੂ ਰਾਸ਼ਨ ਵੰਡਿਆ ਗਿਆ। ਸਥਾਨਕ ਗੁਰਦੁਆਰਾ ਵਿਸ਼ਵਕਰਮਾ ਮੰਦਿਰ ਅੱਡਾ ਰਾਏਕੋਟ ਵਿਖੇ ਕਰਵਾਏ ਰਾਸ਼ਨ ਵੰਡ ਸਮਾਗਮ ਮੌਕੇ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਣ ਸਿੰਘ ਸੱਗੂ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਵੱਲੋਂ ਲੋੜਵੰਦਾਂ ਦੀ ਮਦਦ ਕਰਨ ਦਾ ਜਿਹੜਾ ਸੰਦੇਸ਼ ਦਿੱਤਾ ਸੀ, ਕੌਂਸਲ ਉਸ ਸੰਦੇਸ਼ ਨੂੰ ਮੱਦੇਨਜ਼ਰ ਰੱਖਦੀ ਹੋਈ ਹਰੇਕ ਮਹੀਨੇ ਨਿਰਵਿਘਨ ਜ਼ਰੂਰਤਮੰਦ ਵਿਧਵਾਵਾਂ ਨੰੂ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਪ੍ਰਧਾਨ ਹਾਕਮ ਸਿੰਘ ਸੀਹਰਾ, ਜਗਦੇਵ ਸਿੰਘ ਮਠਾੜੂ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਮੂਧੜ, ਭਗਵੰਤ ਸਿੰਘ ਸੀਹਰਾ, ਗੁਰਸੇਵਕ ਸਿੰਘ ਮੱਲ੍ਹਾ, ਅਜੀਤ ਸਿੰਘ ਪਨੇਸਰ, ਹਰਜਿੰਦਰ ਸਿੰਘ ਧੰਜਲ, ਦਰਸ਼ਨ ਸਿੰਘ ਉੱਭੀ, ਡਾ: ਸੁਰਜੀਤ ਸਿੰਘ ਕਲਸੀ ਆਦਿ ਹਾਜ਼ਰ ਸਨ।