ਪੱਤਰ ਪ੍ਰਰੇਰਕ, ਖੰਨਾ : ਗ੍ਰਾਮ ਪੰਚਾਇਤ ਪਿੰਡ ਦਾਉਦਪੁਰ ਵਲੋਂ ਗਰੀਬ ਪਰਿਵਾਰਾਂ ਨੂੰ ਵਿਧਾਇਕ ਅਮਰੀਕ ਸਿੰਘ ਿਢਲੋਂ ਹਲਕਾ ਸਮਰਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਅਜਮੇਰ ਸਿੰਘ ਪੂਰਬਾ ਚੇਅਰਮੈਨ ਪੰਚਾਇਤ ਸੰਮਤੀ ਦੀ ਯੋਗ ਅਗਵਾਈ ਤਹਿਤ ਪਿੰਡ ਦੇ ਸਰਪੰਚ ਜਸਵੰਤ ਸਿੰਘ ਭੱਟੀ ਵਲੋਂ ਸਹਾਇਤਾ ਦੇ ਤੌਰ 'ਤੇ ਰਾਸ਼ਨ ਵੰਡਿਆ ਗਿਆ। ਗ੍ਰਾਮ ਪੰਚਾਇਤ ਵਲੋਂ ਬਿਨ੍ਹਾਂ ਵਿਤਕਰੇ ਤੋਂ ਸਾਰੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਕੀਤੀ ਤੇ ਪੰਚਾਇਤ ਵਲੋਂ ਹਰ ਸਮਂੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੰਚ ਸੌਹਣ ਸਿੰਘ, ਪੰਚ ਹਰੀ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਹਰਜੀਤ ਸਿੰਘ, ਜਸਮੇਲ ਸਿੰਘ ਜੀਓਜੀ, ਰਾਕੇਸ਼ ਕੁਮਾਰ ਬੀਐਲਓ, ਪੰਚਾਇਤ ਸਕੱਤਰ ਗੋਬਿੰਦਰ ਗੋਗੀ, ਗੁਰਜੀਤ ਸਿੰਘ, ਨੰਦ ਕਿਸ਼ੋਰ, ਤਰਸੇਮ ਸਿੰਘ ਦਵਿੰਦਰ ਸਿੰਘ, ਅਮਨਦੀਪ ਕੁਮਾਰ ਆਦਿ ਹਾਜਰ ਸਨ।