ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ

ਸ੍ਰੀ ਹਨੂੰਮਾਨ ਮੰਦਰ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਮੰਚਨ ਦੀ 6ਵੀਂ ਰਾਤ ਰਾਮ ਤੇ ਭਰਤ ਮਿਲਾਪ ਦੇ ਦਿ੍ਸ਼ ਦਿਖਾਏ ਗਏ। ਜਾਣਕਾਰੀ ਮੁਤਾਬਿਕ ਛੇਵੀਂ ਰਾਤ ਮੁੱਖ ਮਹਿਮਾਨ ਵਜੋਂ ਸਮਰਾਲਾ ਦੇ ਡੀਐੱਸਪੀ ਵਰਿਆਮ ਸਿੰਘ, ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਲੀਹਲ, ਪਵਨ ਸਿੰਗਲਾ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਲਕਸ਼ਮੀ ਨਰਾਇਣ, ਵਿਨੋਦ ਸਿੰਗਲਾ ਪੁੱਜੇ। ਰਾਤ ਮੰਚਨ ਦੌਰਾਨ ਖੇਵਟ ਰਾਜ ਦਾ ਦਿ੍ਸ਼ ਦਿਖਾਇਆ ਗਿਆ ਜਿਸ 'ਚ ਖੇਵਟ ਰਾਜ ਵੱਲੋਂ ਭਗਵਾਨ ਸ੍ਰੀ ਰਾਮ, ਲਛਮਣ ਤੇ ਸੀਤਾ ਜੀ ਨੂੰ ਗੰਗਾ ਪਾਰ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਭਰਤ ਤੇ ਭਗਵਾਨ ਸ੍ਰੀ ਰਾਮ ਦੇ ਮਿਲਾਪ ਦੇ ਦਿ੍ਸ਼ ਵੀ ਦਿਖਾਏ ਗਏ। ਪ੍ਰਬੰਧਕਾਂ ਵੱਲੋਂ ਡੀਐੱਸਪੀ ਵਰਿਆਮ ਸਿੰਘ ਤੇ ਹੋਰਨਾਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਸ਼ੀਲ ਕੁਮਾਰ, ਆੜ੍ਹਤੀ ਮੋਹਿਤ ਕੁੰਦਰਾ, ਦਵਿੰਦਰ ਸਿੰਘ ਬਵੇਜਾ, ਸੰਜੀਵ ਲੀਹਲ, ਸੰਜੀਵ ਪਾਂਧੀ, ਪਿੰ੍ਸ ਮਿੱਠੇਵਾਲ, ਜਸਵੀਰ ਬੌਬੀ, ਕੁੱਕੂ ਕਾਲੜਾ, ਸੰਜੀਵ ਮਹਿੰਦਰੂ, ਭੁਪਿੰਦਰ ਕਾਹਲੋਂ, ਨਰੇਸ਼ ਖੇੜਾ, ਸੁਭਾਸ਼ ਨਾਗਪਾਲ, ਮੈਕਅੱਪ ਡਾਇਰੈਕਟਰ ਬੋਬੀ ਖੇੜਾ, ਵਿੱਕੀ ਕਪੂਰ, ਸੋਨੂੰ ਸਚਦੇਵਾ, ਰਿੰਟੂ ਜੁਨੇਜਾ, ਦੀਪਕ ਕੁਮਾਰ ਚੰਦੇਲ, ਜੂਨੀਅਰ ਨਰੇਸ਼ ਖੇੜਾ, ਵਿੱਕੀ ਅਹੂਜਾ, ਰਾਹੁਲ ਗਿਰਧਰ, ਹਰੀਸ਼ ਕੁਮਾਰ, ਉਮੇਸ਼ ਸੂਈ, ਰਮਨ ਕੁਮਾਰ ਰਿੰਕੂ, ਸਚਿਨ ਹੰਸ, ਰਘੂਵੰਸ਼, ਮਨਜੀਤ ਭੱਟੀ, ਪਵਨ ਬੱਤਰਾ ਵੀ ਮੌਜੂਦ ਸਨ।