ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਲੋਹੜੀ ਤਿਉਹਾਰ ਦੇ ਮੌਕੇ ਕਿਸਾਨ ਯੂਨੀਅਨਾਂ ਦੇ ਸੱਦੇ 'ਤੇ ਬੁੱਧਵਾਰ ਨੂੰ ਨੌਜਵਾਨ ਸੜਕਾਂ 'ਤੇ ਨਿਕਲੇ ਤੇ ਤਿੰਨੇ ਖੇਤੀ ਬਿਲਾਂ ਦੇ ਵਿਰੋਧ 'ਚ ਰੈਲੀ ਕੱਢੀ। ਕਰੀਬ 12 ਵਜੇ ਪਿੰਡਾਂ ਦੇ ਨੌਜਵਾਨ ਵੱਖ-ਵੱਖ ਜੱਥਿਆਂ ' ਸਕੂਟਰ, ਮੋਟਰਸਾਇਕਲ, ਟਰੈਕਟਰ ਤੇ ਆਪਣੀਆਂ ਕਾਰਾ 'ਚ ਸ਼ਹਿਰ ਦੇ ਖੇਡ ਸਟੇਡੀਅਮ 'ਚ ਇੱਕਠੇ ਹੋਣੇ ਸ਼ੁਰੂ ਹੋ ਗਏ।

ਹੱਥਾਂ 'ਚ ਕਿਸਾਨ ਏਕਤਾ ਤੇ ਬਿਲ ਵਿਰੋਧੀ ਬੈਨਰ ਦੀਆਂ ਤਖਤੀਆਂ ਫੜੇ ਇਹ ਨੌਜਵਾਨ ਰੈਲੀ ਦੇ ਰੂਪ 'ਚ ਕੇਂਦਰ ਸਰਕਾਰ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਦੇ ਹੋਏ ਬਜ਼ਾਰਾਂ 'ਚੋਂ ਨਿਕਲੇ। ਨੌਜਵਾਨ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਤੋਂ ਬਗੈਰ ਆਪਣੀ ਮਰਜੀ ਨਾਲ ਤਿੰਨੇ ਬਿਲਾਂ ਦੇ ਵਿਰੋਧ 'ਚ ਸੜਕਾਂ 'ਤੇ ਮੁਜਾਹਰਾ ਕਰਨ ਲਈ ਨਿਕਲੇ ਹਨ। ਉਹ ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਚਾਹੇ ਦਿੱਲੀ ਨਹੀਂ ਗਏ ਪਰ ਇਨ੍ਹਾਂ ਬਿਲਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਦੇ ਨਾਲ ਹਨ। ਇਹ ਕਾਫਲਾ ਮਾਛੀਵਾੜਾ ਦੇ ਪਿੰਡਾਂ 'ਚੋਂ ਹੁੰਦਾ ਹੋਇਆ ਸਮਰਾਲੇ ਦੇ ਪਿੰਡਾਂ 'ਚੋ ਗੁਜ਼ਰਦਾ ਹੋਇਆ ਆਖੀਰ ਸਮਰਾਲੇ ਦੇ ਮੁੱਖ ਚੌਂਕ 'ਚ ਜਾ ਕੇ ਸਮਾਪਤ ਹੋਇਆ।