ਪੱਤਰ ਪ੍ਰਰੇਰਕ, ਖੰਨਾ : ਤੀਜਾ ਅਮਰੀਸ਼ ਗੋਇਲ ਮੈਮੋਰੀਅਲ ਕਿ੍ਕਟ ਟੂਰਨਾਮੈਂਟ ਦੇ ਪਹਿਲੇ ਦਿਨ ਐਤਵਾਰ ਨੂੰ ਰਾਜਪੁਰਾ ਇਲੈਵਨ ਤੇ ਸਾਬੀ ਇਲੈਵਨ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ। ਰਾਜਪੁਰਾ ਨੇ ਯੂਨਾਈਟੇਡ ਇਲੈਵਨ ਖੰਨਾ ਤੇ ਸਾਬੀ ਇਲੈਵਨ ਨੇ ਡਾਕਟਰ ਲੈਵਲ ਨੂੰ ਮਾਤ ਦਿੱਤੀ। ਰਯਾਤ-ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦਲਜੀਤ ਸਿੰਘ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਤੇ ਕੌਂਸਲਰ ਵਿਜੈ ਸ਼ਰਮਾ ਵਿਸ਼ੇਸ਼ ਮਹਿਮਾਨ ਸਨ।

ਪਹਿਲੇ ਮੈਚ 'ਚ ਰਾਜਪੁਰਾ ਨੇ ਟਾੱਸ ਹਾਰਕੇ ਪਹਿਲਾਂ ਬੱਲੇਬਾਜੀ ਕੀਤੀ। ਟੀਮ ਨੇ 20 ਓਵਰ 'ਚ ਸੱਤ ਵਿਕੇਟ ਖੋ ਕੇ 153 ਦੌੜਾਂ ਬਣਾਈਆਂ। ਧਾਮੀ ਨੇ 54 ਗੇਂਦਾਂ 'ਚ 9 ਚੌਕੇ ਤੇ 3 ਛੱਕੇ ਨਾਲ ਸਭਤੋਂ ਜ਼ਿਆਦਾ 60 ਦੌੜਾਂ ਬਣਾਈਆਂ। ਦੀਪੀ ਨੇ 17 ਗੇਂਦਾਂ 'ਚ ਨਾਬਾਦ 35 ਦੌੜਾਂ ਬਣਾਈਆਂ। ਯੂਨਾਈਟੇਡ ਦੇ ਵਲੋਂ ਕਾਲ਼ਾ ਨੇ 27 ਦੌੜਾਂ ਦੇਕੇ ਦੋ ਵਿਕੇਟਾਂ, ਰਾਹੁਲ ਤੇ ਹੈਪੀ ਨੇ 1-1 ਵਿਕੇਟ ਹਾਸਲ ਕੀਤੇ। ਜਵਾਬ 'ਚ ਯੂਨਾਈਟੇਡ ਇਲੈਵਨ ਦੀ ਪੂਰੀ ਟੀਮ ਕੇਵਲ 79 ਦੌੜਾਂ 'ਤੇ ਆਲ ਆਊਟ ਹੋ ਗਈ। ਜਿੰਮੀ ਨੇ ਇੱਕ ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 35 ਗੇਂਦਾਂ 'ਚ 38 ਦੌੜਾਂ ਬਣਾਈਆਂ। ਰਾਜਪੁਰਾ ਵਲੋਂ ਅਨਮੋਲ ਨੇ 20 ਦੌੜਾਂ ਦੇ ਕੇ 4 ਵਿਕੇਟਾਂ, ਧਾਮੀ ਨੇ 8 ਦੌੜਾਂ ਦੇਕੇ 2 ਵਿਕੇਟਾਂ ਤੇ ਨਿਸ਼ਾਂਤ ਤੇ ਚਿੰਟੂ ਨੇ 1-1 ਵਿਕੇਟ ਹਾਸਲ ਕੀਤੇ। ਧਾਮੀ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।

ਦੂਜੇ ਮੈਚ 'ਚ ਡਾਕਟਰ ਲੈਵਲ ਨੇ ਟਾੱਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕੀਤੀ, ਪਰ ਟੀਮ ਦੇ ਬੱਲੇਬਾਜ਼ ਪਿਚ 'ਤੇ ਟਿਕ ਨਾ ਸਕੇ। ਪੂਰੀ ਟੀਮ 16 ਓਵਰ 'ਚ 75 ਦੌੜਾਂ ਬਣਾਕੇ ਆਊਟ ਹੋ ਗਈ। ਅਰਜਨ ਨੇ ਸਭਤੋਂ ਜਿਆਦਾ 18 ਦੌੜਾਂ ਬਣਾਈਆਂ। ਸਾਬੀ ਇਲੈਵਨ ਵਲੋਂ ਅੰਕਿਤ ਚੌਧਰੀ ਨੇ ਸਿਰਫ 6 ਦੌੜਾਂ ਦੇਕੇ 4 ਵਿਕੇਟਾਂ ਹਾਸਲ ਕੀਤੀਆਂ। ਸੋਹੇਲ ਖਾਨ, ਸਾਵਣ ਤੇ ਤਜਿੰਦਰ ਨੇ 2-2 ਵਿਕੇਟ ਝਟਕੇ। ਜਵਾਬ 'ਚ ਸਾਬੀ ਲੈਵਲ ਨੇ ਸਿਰਫ ਦੋ ਵਿਕੇਟ ਖੋ ਕੇ ਟੀਚਾ ਹਾਸਲ ਕਰ ਲਿਆ। ਸੱਤਾ ਨੇ 21 ਗੇਦਾਂ 'ਚ 29 ਤੇ ਮੈਨ ਆਫ ਦਿ ਮੈਚ ਅੰਕਿਤ ਚੌਧਰੀ ਨੇ 20 ਗੇਂਦਾਂ 'ਚ 26 ਦੌੜਾਂ ਬਣਾਈਆਂ। ਡਾਕਟਰ ਇਲੈਵਨ ਵਲੋਂ ਰੂਬਲ ਤੇ ਵਿਨੋਦ ਨੇ 1-1 ਵਿਕੇਟ ਹਾਸਲ ਕੀਤੇ।

ਇਸ ਮੌਕੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਜੈਦੇਵ ਗੋਇਲ, ਗੁਰਪ੍ਰਰੀਤ ਸਿੰਘ ਬੰਟੀ, ਵਿਕਰਮ ਗੋਇਲ, ਰਾਜੇਸ਼ ਵਾਲੀਆ ਸੋਨੂੰ, ਕਰਨ ਸ਼ਰਮਾ ਨੁੰਮਾ, ਕਪਿਲ ਗੋਇਲ, ਰੋਹਿਤ ਸੂਦ, ਦੀਪਕ ਚਿੰਟੂ, ਅਨਿਲ ਕੁਮਾਰ ਗੈਟੂ, ਮਨਜਿੰਦਰ ਸ਼ਾਹੀ, ਅਮਰ ਅਰੋੜਾ, ਕਮਲ ਗੋਇਲ, ਰਣਜੀਤ ਹੀਰਾ, ਗੌਰਵ ਗੋਇਲ, ਲੱਕੀ ਗੁਪਤਾ, ਹਨੀ ਵਡੇਰਾ, ਰਿੰਕੂ ਰਸੂਲੜਾ ਵੀ ਮੌਜੂਦ ਰਹੇ।