ਸੁਰਜੀਤ ਸਿੰਘ ਲੱਖਾ, ਰਾਏਕੋਟ : ਸ਼ੋ੍ਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਨਗਰ ਕੌਂਸਲ ਰਾਏਕੋਟ ਦੇ ਵਾਰਡ ਨੰਬਰ-5 ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਸੰਧੂ ਨੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਦਾ ਸਮਾਂ ਸਿਰਫ 6 ਮਹੀਨਿਆਂ ਦਾ ਰਹਿ ਚੁੱਕਾ ਹੈ, ਜਦਕਿ ਕਾਂਗਰਸ ਹਾਈਕਮਾਂਡ ਤੇ ਪ੍ਰਸ਼ਾਂਤ ਕਿਸ਼ੋਰ ਪਿਛਲੇ ਸਾਢੇ 4 ਸਾਲਾਂ ਦੌਰਾਨ ਅੱਖਾਂ ਬੰਦ ਕਰਕੇ ਬੈਠਣ ਵਾਲੀ ਕੈਪਟਨ ਸਰਕਾਰ ਨੂੰ ਚਲਾਉਣ ਲਈ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਹੀਂ ਸ਼ੋਸੇਬਾਜ਼ੀ ਕਰਨ 'ਤੇ ਉਤਰੀ ਹੈ। ਉਨ੍ਹਾਂ ਆਖਿਆ ਕਿ ਇਸ ਸਰਕਾਰ ਨੇ ਸਾਢੇ 4 ਸਾਲ ਤਾਂ ਬੇਰੁਜ਼ਗਾਰਾਂ ਸਮੇਤ ਆਪਣੀ ਹੱਕਾਂ ਦੀ ਮੰਗ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ 'ਤੇ ਲਾਠੀਆਂ ਅਤੇ ਪਾਣੀ ਦੀਆਂ ਬੁਛਾੜਾਂ ਹੀ ਵਰਾਈਆਂ ਹਨ, ਜਿਸ ਨੂੰ ਮੁਲਾਜ਼ਮ ਵਰਗ ਤੇ ਬੇਰੁਜ਼ਗਾਰ ਨਹੀਂ ਭੁੱਲਣਗੇ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਲਈ ਆਪਣਾ ਅਹਿਮ ਰੋਲ ਅਦਾ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਰਜਿੰਦਰ ਸਿੰਘ ਬਿੱਲਾ ਨੂੰ ਰਾਏਕੋਟ ਸ਼ਹਿਰ ਦੇ ਬੀਸੀ ਵਿੰਗ ਦਾ ਪ੍ਰਧਾਨ, ਕੁਲਵੰਤ ਸਿੰਘ ਰਾਏ ਨੂੰ ਰਾਏਕੋਟ ਸ਼ਹਿਰੀ ਮੀਤ ਪ੍ਰਧਾਨ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਗੋਰਾ ਨੂੰ ਬੀਸੀ ਵਿੰਗ ਜਿਲ੍ਹਾ ਜਨਰਲ ਸਕੱਤਰ, ਭਜਨ ਸਿੰਘ ਨਰਸੌਤ ਤੇ ਦਰਸ਼ਨ ਸਿੰਘ ਨੂੰ ਰਾਏਕੋਟ ਸ਼ਹਿਰੀ ਐੱਸਸੀ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕਰਕੇ ਸਨਮਾਨਿਤ ਕੀਤਾ। ਨਿਯੁਕਤ ਕੀਤੇ ਆਹੁਦੇਦਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਜਥੇਦਾਰ ਕੁਲਵਿੰਦਰ ਸਿੰਘ ਭੱਟੀ, ਜਥੇਦਾਰ ਨਛੱਤਰ ਸਿੰਘ,ਬੌਵਾ ਗੋਇਲ, ਸਾਬਕਾ ਕੌਸਲਰ ਮੇਹਰ ਚੰਦ, ਅਜੈ ਗਿੱਲ, ਗਿਆਨੀ ਜਸਮੇਲ ਸਿੰਘ, ਕਾਲਾ ਕੁੱਲਾਪੱਤੀ, ਗੁਰਦਾਸ ਸਿੰਘ, ਮੁਲਖ ਰਾਜ, ਚੌਧਰੀ ਹਰਬੰਸ ਸਿੰਘ,ਚੌਧਰੀ ਤਰਸੇਮ ਸਿੰਘ, ਸੰਤੋਖ ਸਿੰਘ, ਸੁਖਬੀਰ ਸਿੰਘ ਬੰਟੀ, ਬਲਜੀਤ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ ਗੋਲੂ,ਜਸਵਿੰਦਰ ਸਿੰਘ ਜੱਸੀ, ਹਰਦੀਪ ਸਿੰਘ, ਲਾਲ ਸਿੰਘ, ਰਾਜਵਿੰਦਰ ਸਿੰਘ, ਫਤਿਹ ਸਿੰਘ, ਜੋਤ ਸਿੰਘ, ਮਨਜੋਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।