ਸਰਵਣ ਸਿੰਘ ਭੰਗਲਾਂ, ਸਮਰਾਲਾ : ਮਾਲਵਾ ਐਜੂਕੇਸ਼ਨ ਦੀ ਕਰਵਾਈ ਗਈ ਚੋਣ 'ਚ ਇਸ ਵਾਰ ਫਿਰ ਬਲਬੀਰ ਸਿੰਘ ਰਾਜੇਵਾਲ ਨੂੰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਹੈ। ਮਾਲਵਾ ਕਾਲਜ ਬੌਂਦਲੀ ਦੀ ਪਿੰ੍ਸੀਪਲ ਡਾ. ਹਰਿੰਦਰ ਕੌਰ ਨੇ ਦੱਸਿਆ ਕੌਂਸਲ ਦੇ ਛੇ ਅਹੁਦੇਦਾਰਾਂ ਤੇ ਦਸ ਐਗਜੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਨਿਰਵਿਰੋਧ ਮੁਕੰਮਲ ਹੋ ਗਈ ਹੈ। ਇਸ ਚੋਣ 'ਚ ਬਲਬੀਰ ਸਿੰਘ ਰਾਜੇਵਾਲ ਨੂੰ ਪ੍ਰਧਾਨ, ਆਲਮਦੀਪ ਸਿੰਘ ਮੱਲਮਾਜਰਾ ਨੂੰ ਸੀਨੀਅਰ ਵਾਈਸ ਪ੍ਰਧਾਨ, ਹਰਪਾਲ ਸਿੰਘ ਿਢੱਲੋਂ ਨੂੰ ਅਡੀਸ਼ਨਲ ਵਾਈਸ ਪ੍ਰਧਾਨ, ਐਡਵੋਕੇਟ ਜਸਪ੍ਰਰੀਤ ਸਿੰਘ ਕਲਾਲਮਾਜਰਾ ਨੂੰ ਵਾਈਸ ਪ੍ਰਧਾਨ, ਅਨਿਲ ਕੁਮਾਰ ਗੁਪਤਾ ਨੂੰ ਜਨਰਲ ਸਕੱਤਰ ਤੇ ਕੇਸਰ ਸਿੰਘ ਨੂੰ ਖਜਾਨਚੀ ਚੁਣਿਆ ਗਿਆ ਹੈ।

ਇਨ੍ਹਾਂ ਚੋਣਾਂ ਦੀ ਪ੍ਰਵਾਨਗੀ 28 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ 'ਚ ਹਾਸਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੁਣੇ ਗਏ ਐਗਜੈਕਟਿਵ ਮੈਂਬਰਾਂ 'ਚ ਪਦਮ ਜੈਨ, ਜੈਵੰਤ ਸਿੰਘ ਕੰਗ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਉਜਾਗਰ ਸਿੰਘ, ਗੁਰਮੇਲ ਸਿੰਘ ਕੰਗ, ਬਿ੍ਗੇਡੀਅਰ ਬਲਵਿੰਦਰ ਸਿੰਘ ਪੰਨੂ, ਪਰਮਿੰਦਰ ਸਿੰਘ ਤੇ ਡਾ. ਤੇਜਪਾਲ ਸਿੰਘ ਸ਼ਾਮਲ ਹਨ।