ਪਗਰਟ ਸੇਹ, ਬੀਜਾ : ਇਕ ਪਾਸੇ ਕਿਸਾਨਾਂ ਨਾਲ ਕੇਂਦਰ ਸਰਕਾਰ ਆਪਣੇ ਕਾਲੇ ਕਾਨੂੰਨ ਥੋਪ ਕੇ ਧੱਕਾ ਕਰ ਰਹੀ ਹੈ ਦੂਜੇ ਪਾਸੇ ਕੁਦਰਤ ਦੀ ਮਾਰ ਝੱਲ ਰਿਹਾ ਕਿਸਾਨ ਦੋਹਰੀ ਮਾਰ ਦਾ ਸ਼ਿਕਾਰ ਹੋ ਰਿਹਾ। ਇਹ ਗੱਲ ਅੱਜ ਪਿੰਡ ਸੇਹ ਦੇ ਕਿਸਾਨ ਜਗਜੀਤ ਸਿੰਘ ਭੰਗੂ, ਸੁਰਿੰਦਰ ਸਿੰਘ ਤੇ ਗੁਰਮੀਤ ਸਿੰਘ ਨੇ ਕਹੀ। ਅੱਜ ਦੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਤਹਿਸ-ਨਹਿਸ ਕਰ ਦਿਤੀਆਂ ਹਨ। ਕਿਸਾਨ ਜਗਜੀਤ ਕੇ ਦਸਿਆ ਕਿ ਉਹਨਾਂ ਦੀ ਝੋਨੇ ਦੀ ਫਸਲ ਕਰੀਬ 80 ਫੀਸਦੀ ਖ਼ਰਾਬ ਹੋ ਚੁੱਕੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੀਜੀ ਬੰਦ ਗੋਭੀ ਦੀ ਫਸਲ ਬਿਲਕੁਲ ਹੀ ਖ਼ਰਾਬ ਹੋ ਗਈ। ਕਿਸਾਨ ਸੁਰਿੰਦਰ ਸਿੰਘ ਨੇ ਦਸਿਆ ਕਿ ਕਰੀਬ ਪਿੰਡ ਵਿਚ 90 ਫੀਸਦੀ ਆਲੂ ਦੀ ਬਿਜਾਈ ਹੋ ਚੁੱਕੀ ਹੈ, ਜੋ ਕਿ ਸਾਰੀ ਹੀ ਮੀਂਹ ਤੇ ਗੜੇਮਾਰੀ ਦੀ ਲਪੇਟ ਵਿਚ ਆ ਗਈ ਹੈ। ਕਿਸਾਨ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਸੂਬਾ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਨੁਕਸਾਨ ਦਾ ਜਾਇਜ਼ਾ ਲੈ ਕੇ ਫਾਇਲਾਂ ਬੰਦ ਕਰੇਗੀ। ਸਰਕਾਰਾਂ ਸਿਰਫ ਲਾਰੇ ਲਾ ਸਕਦੀਆਂ ਹਨ, ਕਿਸਾਨਾਂ ਦਾ ਦਰਦ ਨਹੀਂ ਸਮਝਣਾ ਚਾਹੁੰਦੀਆਂ।