ਜੇਐੱਨਐੱਨ, ਲੁਧਿਆਣਾ : ਪੰਜਾਬ ’ਚ ਕਈ ਥਾਈਂ ਐਤਵਾਰ ਨੂੰ ਬਾਰਿਸ਼ ਹੋਈ ਹਾਲਾਂਕਿ ਜ਼ਿਆਦਾਤਰ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋਈ। ਕੁਝ ਥਾਵਾਂ ’ਤੇ ਸਿਰਫ਼ ਬੂੰਦਾਬਾਂਦੀ ਹੋਈ ਸੀ। ਬਾਰਿਸ਼ ਕਾਰਨ ਕੁਝ ਘੰਟਿਆਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤਾਪਮਾਨ ਵੀ ਸਾਧਾਰਨ ਨਾਲੋਂ ਦੋ ਤੋਂ ਤਿੰਨ ਡਿਗਰੀ ਘੱਟ ਰਿਹਾ।

ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 22 ਸਤੰਬਰ ਤਕ ਪੰਜਾਬ ’ਚ ਮੌਨਸੂਨ ਮੁੜ ਵਰ੍ਹੇਗਾ ਕਿਉਂਕਿ ਇਹ ਦੁਬਾਰਾ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ ਤੇ ਆਸ-ਪਾਸ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਦੂਜੇ ਪਾਸੇ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਬਠਿੰਡਾ ਸਮੇਤ ਕੁਝ ਹੋਰ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

Posted By: Jagjit Singh