ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਪੀਵਾਈਡੀਬੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਬੁੱਧਵਾਰ ਨੂੰ ਸਾਹਨੇਵਾਲ ਵਿਧਾਨ ਸਭਾ ਹਲਕੇ 'ਚ ਪੈਂਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ। ਸਾਹਨੇਵਾਲ ਦੇ ਰਾਈਆਂ, ਭਾਗਪੁਰ, ਕੁਲੀਵਾਲ, ਮਿਊਂਵਾਲ, ਸੱਤੋਵਾਲ ਢੇਰੀ ਅਤੇ ਸਾਹਨੇਵਾਲ ਦੇ ਆਸ-ਪਾਸ ਦੇ ਪਿੰਡਾਂ ਵਿਚ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਚੇਅਰਮੈਨ ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਦੇਸ਼ 'ਚ ਖੇਡਾਂ ਪੱਖੋਂ ਪੰਜਾਬ ਨੂੰ ਇਕ ਹੱਬ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨਾਂ੍ਹ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ 'ਚ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ 'ਚ ਖੇਡ ਗਤੀਵਿਧੀਆਂ ਸ਼ਾਮਲ ਕਰ ਕੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਬਿੰਦਰਾ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯੂਥ ਸੰਪਰਕ ਪੋ੍ਗਰਾਮ ਅਧੀਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਗਰੇਵਾਲ, ਹਰਪ੍ਰਰੀਤ ਕੌਰ ਗਰੇਵਾਲ ਬਲਾਕ ਪ੍ਰਧਾਨ , ਜੱਸਾ ਰਾਈਆਂ ਬਲਾਕ ਸੰਮਤੀ ਮੈਂਬਰ , ਮਨਦੀਪ ਸਿੰਘ ਮਿੱਕੀ , ਚਰਨਜੀਤ ਸਿੰਘ ਕਾਲਾ ਭਾਗਪੁਰ, ਸਰਪੰਚ ਜਸਵੀਰ ਸਿੰਘ ਕਰੌੜ , ਜੋਬਨਦੀਪ ਸਿੰਘ ਭਾਗਪੁਰ, ਸਿਕੰਦਰ ਸਿੰਘ, ਮਨਪ੍ਰਰੀਤ ਸਿੰਘ ਢੇਰੀ, ਬਚਿੱਤਰ ਸਿੰਘ ਮਿਊਂਵਾਲ, ਗੁਰਪ੍ਰਰੀਤ ਬੈਨੀਪਾਲ, ਸੁਮਿਤ ਧੀਰ, ਸ਼ਸ਼ੀ ਰੰਜਨ, ਮਨਪ੍ਰਰੀਤ ਸਿੰਘ ਢੇਰੀ, ਅਸ਼ੋਕ ਸ਼ਰਮਾ, ਬਚਿੱਤਰ ਸਿੰਘ, ਰਾਕੇਸ਼ ਮਲਹੋਤਰਾ, ਜਤਿੰਦਰਪਾਲ ਸਿੰਘ, ਸਰਪੰਚ ਸਿਕੰਦਰ ਸਿੰਘ, ਜਸਵੀਰ ਸਿੰਘ, ਲਵਪ੍ਰਰੀਤ ਸਿੰਘ, ਅੰਕਿਤ, ਸੌਰਵ ਆਦਿ ਮੌਜੂਦ ਸਨ।